ਫ਼ਾ. [چُناں] ਵਿ- ਸਮਾਨ. ਸਦ੍ਰਿਸ਼. ਮਾਨਿੰਦ. ਜੇਹਾ.
ਫ਼ਾ. [چُنانچِہ] ਕ੍ਰਿ. ਵਿ- ਤਥਾਚ. ਉਸ ਅਨੁਸਾਰ. ਇਸ ਲਈ.
ਸੰਮਿਲਿਤ ਪ੍ਰਾਂਤ (ਯੂ. ਪੀ) ਦੇ ਜਿਲੇ ਮਿਰਜ਼ਾਪੁਰ ਵਿੱਚ ਗੰਗਾ ਦੇ ਕਿਨਾਰੇ ਇੱਕ ਸ਼ਹਿਰ ਅਤੇ ਉਸ ਦਾ ਪੁਰਾਣਾ ਕਿਲਾ, ਜਿਸ ਦਾ ਨਾਮ ਕਿਸੇ ਸਮੇਂ 'ਚਰਣਾਦ੍ਰਿਗਢ'¹ ਸੀ. ਦੇਖੋ, ਜਿੰਦਕੌਰ.#ਇਸੇ ਕਿਲੇ ਵਿੱਚ ਭਰਤ੍ਰਿਹਰਿ (ਭਰਥਰੀ) ਦੇ ਰਹਿਣ ਦੇ ਮਕਾਨ, ਉਸ ਦੀ ਸਮਾਧਿ ਅਤੇ ਉਹ ਸ਼ਿਲਾ, ਜਿਸ ਪੁਰ ਬੈਠਕੇ ਉਹ ਯੋਗਾਭ੍ਯਾਸ ਕੀਤਾ ਕਰਦਾ ਸੀ, ਵਿਦ੍ਯਮਾਨ ਹਨ.
ਚੁਣਕੇ. ਚਯਨ ਕਰਕੇ. ਚੁਗਕੇ. "ਕੰਦ ਮੂਲੁ ਚੁਨਿ ਖਾਇਆ." (ਸੋਰ ਕਬੀਰ) ਦੇਖੋ, ਗੁਣ ੨੦.
ਦੇਖੋ, ਚਿਨੀ। ੨. ਦੇਖੋ, ਚੁਣਨਾ."ਹਾਥੀ ਚੁਨੀ ਨ ਜਾਇ." (ਸ. ਕਬੀਰ) ਹਾਥੀ (ਹੰਕਾਰੀ) ਤੋਂ ਚੁਗੀ ਨਹੀਂ ਜਾਂਦੀ.
ਸੰਗ੍ਯਾ- ਚੁਨਰੀ. ਓਢਨੀ. ਚੁੰਨੀ. "ਓਢਕੈ ਲਾਲ ਚਲੀ ਚੁਨੀਆ ਹੈ." (ਕ੍ਰਿਸਨਾਵ) ੨. ਮਾਣਿਕ ਦੀ ਕਣੀ. ਚੂਨੀ. "ਕੰਚਨ ਮੇ ਚੁਨੀਆ ਚੁਨਿ ਖਾਚੀ." (ਕ੍ਰਿਸਨਾਵ) ੩. ਬੱਤਕ (ਮੁਰਗਾਬੀ) ਦੀ ਇੱਕ ਜਾਤੀ.
ਫੀਮ ਖਾਣ ਵਾਲੇ, ਅਫੀਮ (ਅਫ਼ਯੂਨ) ਨੂੰ ਚੁਨੀਆਂਬੇਗਮ ਸਦਦੇ ਹਨ.
nan
nan
ਸੰ. चुप् ਧਾ- ਧੀਰੇ- ਧੀਰੇ ਚਲਨਾ। ੨. ਸੰਗ੍ਯਾ- ਖ਼ਾਮੋਸ਼ੀ. ਮੌਨ। ੩. ਵਿ- ਖ਼ਾਮੋਸ਼. ਅਬੋਲਾ. ਮੌਨੀ.