Meanings of Punjabi words starting from ਜ

ਦੇਖੋ, ਜੀਵਨ। ੨. ਦੇਖੋ, ਜੀਅਨ.


ਸੰਗ੍ਯਾ- ਜੀਵਨਦਾਨ. ਸੱਚੀ ਜ਼ਿੰਦਗੀ ਦੀ ਦਾਤ. "ਜੀਆ ਦਾਨ ਦੇ ਭਗਤੀ ਲਾਇਨ." (ਸੂਹੀ ਮਃ ੫) ੨. ਜਾਨਬਖਸ਼ੀ. ਜੀਵਦਾਨ। ੩. ਜਲਦਾਨ. ਦੇਖੋ, ਜੀਅ ੩.


ਦੇਖੋ, ਜੀਉ ਪਿੰਡੁ. "ਜੀਅ ਪਿੰਡੁ ਕੇ ਪ੍ਰਾਨ ਅਧਾਰੇ." (ਆਸਾ ਮਃ ੫)


ਸੰਗ੍ਯਾ- ਜੀਵਾਤਮਾ। ੨. ਮਨ. ਚਿੱਤ. "ਹਰਿ ਬਿਨ ਜੀਅਰਾ ਰਹਿ ਨ ਸਕੈ." (ਗੂਜ ਮਃ ੪) "ਜੀਅੜਾ ਅਗਨਿ ਬਰਾਬਰਿ ਤਪੈ." (ਗਉ ਮਃ ੧) ੩. ਜੀਵ. ਪ੍ਰਾਣੀ. "ਪਾਪੀ ਜੀਅਰਾ ਲੋਭ ਕਰਤ ਹੈ." (ਮਾਰੂ ਕਬੀਰ)


ਜੀਵਾਂ ਨੂੰ ਜੀਆਂ. "ਜੀਆ ਕੁਹਤ ਨ ਸੰਗੈ ਪ੍ਰਾਣੀ." (ਗਉ ਮਃ ੫) ਜੀਵਾਂ ਦੇ. "ਜੀਆ ਅੰਦਰਿ ਜੀਉ." (ਵਾਰ ਰਾਮ ੨. ਮਃ ੫)


ਜੀਵਾਉਂਦਾ ਹੈ. ਜੀਵਨ ਪ੍ਰਦਾਨ ਕਰਦਾ ਹੈ। ੨. ਜੀਵਾਂ ਨੂੰ. ਪ੍ਰਾਣੀਆਂ ਨੂੰ. "ਕਾਹੂ ਬਿਹਾਵੈ ਜੀਆਇਹ ਹਿਰਤੇ." (ਰਾਮ ਅਃ ਮਃ ੫) ਲੋਕਾਂ ਦਾ ਮਾਲ ਚੁਰਾਉਂਦੇ ਗੁਜ਼ਰਦੀ ਹੈ.


ਜ਼ਿੰਦਾ ਕਰਨ ਵਾਲਾ. ਜੀਵਨ ਦੇਣ ਵਾਲਾ. "ਅਬ ਮੋਹਿ ਮਿਲਿਓ ਹੈ ਜੀਆਵਨਹਾਰਾ." (ਗਉ ਕਬੀਰ)