Meanings of Punjabi words starting from ਬ

ਸੰਗ੍ਯਾ- ਬਾਘ ਦੀ ਮਦੀਨ. ਸ਼ੇਰਨੀ। ੨. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਇੱਕ ਤੋਪ ਦਾ ਨਾਮ. ਦੇਖੋ, ਵਿੱਸਘੋਖ.


ਸੰਗ੍ਯਾ- ਸ਼ੇਰ ਦੇ ਨਹੁਂ ਜੇਹਾ ਇੱਕ ਸ਼ਾਸਤ੍ਰ. ਟੇਢਾ ਖੰਜਰ। ੨. ਸੋਨੇ ਚਾਂਦੀ ਆਦਿ ਵਿੱਚ ਮੜ੍ਹਕੇ ਬੱਚਿਆਂ ਦੇ ਗਲ ਪਹਿਰਾਇਆ ਸ਼ੇਰ ਦਾ ਨਖ. "ਬਾਘਨਖਾ ਮਢ ਕੰਚਨ ਤੇ ਮਖਤੂਲ ਗਰੇ ਮਹਿ ਡਾਲਤ ਹੈ." (ਗੁਪ੍ਰਸੂ) ਬਾਘਨਖਾ ਪਹਿਰਾਉਣ ਤੋਂ ਇਸਤ੍ਰੀਆਂ ਸੰਤਾਨ ਦੀ ਰਖ੍ਯਾ ਸਮਝਦੀਆਂ ਹਨ.


ਸੰਗ੍ਯਾ- ਇੱਕ ਪ੍ਰਕਾਰ ਦਾ ਸ਼ਸਤ੍ਰ. ਜੋ ਪੇਸ਼ਕਬਜ ਦੀ ਜਾਤਿ ਹੈ. ਇਸ ਦੀ ਮੁੱਠ ਪੁਰ ਸ਼ੇਰ ਦੀ ਮੂਰਤਿ ਹੁੰਦੀ ਹੈ। ੨. ਸ਼ੇਰ ਦਾ ਬਚਾ. "ਬਨ ਮੇ ਜਨੁ ਬਾਘਬਦਾ ਬਬਕੰ." (ਵਿਚਿਤ੍ਰ)


ਵਿੱਕ ਰਾਜਪੂਤ ਜਾਤਿ। ੨. ਵਿ- ਬਾਘ ਜੇਹਾ। ੩. ਬਾਘ ਦਾ.


ਬਾਹਗਾ ਭੈਣੀ. ਦੇਖੋ, ਰਕਾਬਸਰ.


ਸੰਗ੍ਯਾ- ਬਾਘ ਜੇਹੀ ਕੁਦਾੜੀ. ਛਾਲ. ਟਪੂਸੀ। ੨. ਖੇਲ. ਖੰਡ। ੩. ਊਧਮ. ਧਮਾਰ। ੪. ਖਿਡਾਰੀ. "ਕਾਮ ਕਲਾ ਹੂੰ ਕੋ ਹੈ ਫੁਨ ਬਾਘੀ." (ਕ੍ਰਿਸਨਾਵ)