Meanings of Punjabi words starting from ਭ

ਵਿ- ਭੰਗੜ. ਭੰਗ ਪੀਣ ਵਾਲਾ, ਵਾਲੀ. "ਸੋਫਿਹ ਕੂਟ ਭੰਗੇਰੀ ਗਈ." (ਚਰਿਤ੍ਰ ੩੮੫) ਸੋਢੀ ਨੂੰ ਭੰਗੇਰੀ ਕੁੱਟਗਈ.


ਦੇਖੋ, ਭੰਗ ਅਤੇ ਭੰਜ. "ਬਹੁੜਿ ਨ ਹੋਵੀ ਭੰਙੁ." (ਸੂਹੀ ਮਃ ੪)


ਸੰ. भञ्ज. ਧਾ- ਚਮਕਣਾ. ਬੋਲਣਾ, ਨਸ੍ਟ ਕਰਨਾ, ਤੋੜਨਾ, ਭਜਾਉਣਾ। ੨. ਦੇਖੋ, ਭੰਜਨ. ਜਦ ਭੰਜ ਸ਼ਬਦ ਦੂਜੇ ਸ਼ਬਦ ਦੇ ਅੰਤ ਹੋਵੇ, ਤਦ ਭੰਜਕ ਦਾ ਅਰਥ ਦਿੰਦਾ ਹੈ, ਯਥਾ- "ਦਾਲਦੁਭੰਜ ਸੁਦਾਮੇ ਮਿਲਿਓ." (ਮਾਰੂ ਮਃ ੪)


ਵਿ- ਭੰਜਨ ਕਰਤਾ. ਤੋੜਨ ਵਾਲਾ. ਨਸ੍ਟ ਕਰਤਾ। ੨. ਸੰਗ੍ਯਾ- ਪਾੜ (ਸੰਨ੍ਹ) ਲਾਉਣ ਵਾਲਾ ਚੋਰ.


ਸੰਗ੍ਯਾ- ਤੋੜਨ ਦੀ ਕ੍ਰਿਯਾ. ਨਸ੍ਟ ਕਰਨਾ. ਦੇਖੋ, ਭੰਜ ਧਾ. "ਭੰਜਨ ਗੜਣ ਸਮਥੁ ਤਰਣਤਾਰਣ." (ਸਵੈਯੇ ਮਃ ੪. ਕੇ) "ਅਨੰਤਮੂਰਤਿ ਗੜਨ ਭੰਜਨਹਾਰ." (ਹਜਾਰੇ ੧੦) ੨. ਜਦ ਦੂਜੇ ਸ਼ਬਦ ਦੇ ਅੰਤ ਆਵੇ, ਤਦ ਭੰਜਕ ਅਰਥ ਹੁੰਦਾ ਹੈ. "ਭੈਭੰਜਨ ਅਘ ਦੂਖ ਨਾਸ." (ਬਾਵਨ) ੩. ਦੇਖੋ, ਭੰਜਨੁ.


ਦੇਖੋ, ਭੰਜਨ. "ਗੁਰਦੇਵ ਸਖਾ ਅਗਿਆਨ ਭੰਜਨੁ." (ਬਾਵਨ) ੨. ਭਾਂਜਨ ਸੰ. ਭਾਜਨ. ਪਾਤ੍ਰ। ੩. ਭਾਵ- ਅਧਿਕਾਰੀ. "ਆਪਿ ਸਭੁ ਬੇਤਾ, ਆਪੇ ਗੁਰਮੁਖਿ ਭੰਜਨੁ." (ਮਃ ੪. ਵਾਰ ਬਿਹਾ)