Meanings of Punjabi words starting from ਮ

ਦੇਖੋ, ਮਵਾਹਿਦ.


ਦੇਖੋ, ਮੁਵੱਕਲ.


ਸੰਗ੍ਯਾ- ਮੌਲਸਰੀ. ਵਕੁਲ. ਜਮੋਏ ਜੇਹੇ ਪੱਤਿਆਂ ਵਾਲਾ ਇੱਕ ਬਿਰਛ, ਜਿਸ ਦੇ ਵਰਸ਼ਾ ਰੁੱਤ ਵਿੱਚ ਸੁਗੰਧ ਵਾਲੇ ਫੁੱਲ ਲਗਦੇ ਹਨ. Mimusops Elengi ਇਸ ਦੇ ਫੁੱਲਾਂ ਤੋਂ ਖੁਸ਼ਬੂਦਾਰ ਤੇਲ ਅਤੇ ਇਤਰ ਬਣਦਾ ਹੈ, ਅਰ ਪੱਕੇ ਫਲ ਖਾਣ ਦੇ ਕੰਮ ਆਉਂਦੇ ਹਨ. "ਸਾਖ ਤਰੋਵਰ ਮਵਲਸਰਾ." (ਸਵੈਯੇ ਮਃ ੩. ਕੇ) ਮੌਲਸਰੀ ਦੀ ਸ਼ਾਖਾ ਤੋਂ ਸੁਗੰਧ ਰੂਪ ਹੋਕੇ ਆਪ ਦੀ ਕੀਰਤਿ ਫੈਲ ਰਹੀ ਹੈ.


ਮਤਾ ਆਕੀ। ੨. ਖ਼ੁਦਮੁਖ਼ਤਾਰ. Molesworth ਨੇ ਮਰਾਠੀ ਕੋਸ਼ ਵਿੱਚ ਇਸ ਦਾ ਮੂਲ ਅ਼. [مواثی] ਮੁਵਾਸੀ ਦਿੱਤਾ ਹੈ, ਜਿਸ ਦਾ ਅਰਥ ਹੈ ਬਦਖ੍ਵਾਹ, ਅਸ਼ੁਭ ਚਿੱਤਕ। ੩. ਸੰ. ਰਕ੍ਸ਼ਾ ਦਾ ਥਾਂ. ਪਨਾਹ ਲੈਣ ਦੀ ਜਗਾ.


ਅ਼. [مواحِد] ਮੁਵੱਹ਼ਿਦ. ਵਿ- ਵਾਹ਼ਿਦ (ਇੱਕ) ਦਾ ਉਪਾਸਕ. ਇੱਕ ਕਰਤਾਰ ਦਾ ਸੇਵਕ (unitarian. )