Meanings of Punjabi words starting from ਰ

ਸ਼ਿਵ ਦਾ ਪਹਾੜ, ਕੈਲਾਸ.


ਦੇਖੋ, ਰੁਦ੍ਰਾਕ੍ਸ਼੍‍.


ਸੰਗ੍ਯਾ- ਰੁਦ੍ਰ (ਸ਼ਿਵ) ਦੀ ਇਸਤ੍ਰੀ. ਪਾਰਵਤੀ. ਦੁਰਗਾ। ੨. ਸ਼ੰਕਰਜਟਾ ਬੂਟੀ.


ਸੰਗ੍ਯਾ- ਰੁਦ੍ਰ (ਸ਼ਿਵ) ਹੈ ਜਿਸ ਦਾ ਵੈਰੀ, ਕਾਮਦੇਵ. ਅਨੰਗ. "ਕਿ ਰੁਦ੍ਰਾਰਿ ਰੂਪੰ." (ਦੱਤਾਵ)


ਸੰ. रुध्. ਧਾ- ਰੋਕਣਾ, ਘੇਰਨਾ, ਵਰਜਣਾ, ਦਯਾ ਕਰਨਾ, ਸ਼ੋਰ ਕਰਨਾ, ਰੋਣਾ, ਚਾਹੁਣਾ.


ਦੇਖੋ, ਰੁਧਿਰ.


ਵਿ- ਰੁੱਧ (रुद्घ) ਹੋਇਆ. ਰੁਕਿਆ. "ਅਵਘਟਿ ਰੁਧਾ ਕਿਆ ਕਰੇ." (ਤੁਖਾ ਛੰਤ ਮਃ ੧)


ਦੇਖੋ, ਰੁਧ ਧਾ ਅਤੇ ਰੁਧਾ। ੨. ਸੰ. रुद्घ. ਨਦੀ ਆਦਿ ਦਾ ਬੰਨ੍ਹ। ੩. ਜਲ ਨਾਲ ਘਿਰਿਆ ਥਾਂ.