ਸੰਗ੍ਯਾ- ਤੀਜੇ ਵਰ੍ਹੇ ਚੰਦ੍ਰਮਾ ਦਾ ਵਧਿਆ ਹੋਇਆ ਮਹੀਨਾ. ਮਲਮਾਸ. ਮਲਮਾਸ ਵਿੱਚ ਸੰਕ੍ਰਾਂਤਿ ਨਹੀਂ ਹੁੰਦੀ. ਦੇਖੋ, ਮਲਮਾਸ ਅਤੇ ਮਾਸ.
nan
ਸੰਗ੍ਯਾ- ਲੱਕ. ਕਟਿ. ਕ੍ਸ਼੍ਮਰ. "ਕੇਹਰਿ ਲੰਕੇ." (ਅਕਾਲ) ੨. ਲੰਕਾ ਨਗਰੀ. "ਹਨੁਵੰਤ ਲੰਕ ਪਠੈਦਏ." (ਰਾਮਾਵ) ੩. ਲਾਂਬੂ. "ਲੰਕ ਲਾਯ ਗਯੋ ਹਨੁਮੰਤ ਬਲੀ." (ਰਾਮਚੰਦ੍ਰਿਕਾ) ੪. ਢੇਰ. ਅੰਬਾਰ.
ਸੰਗ੍ਯਾ- ਲੰਕੇਸ਼. ਲੰਕਾ ਦਾ ਈਸ਼੍ਵਰ ਰਾਵਣ. "ਲੰਕਸ ਧੀਰ ਵਜੀਰ ਬੁਲਾਏ." (ਰਾਮਾਵ)
nan
ਦੇਖੋ, ਲੰਕਾਪਤਿ.
nan
ਦੇਖੋ, ਲੰਕਾ ਦਾ ਰਾਜਾ, ਰਾਵਣ.
ਸੰ. लङ्का. ਸਿੰਹਲਦੀਪ (Ceylon) ਅਤੇ ਉਸ ਦੀ ਇਤਿਹਾਸ ਪ੍ਰਸਿੱਧ ਰਾਜਧਾਨੀ. ਇਹ ਵਿਸ਼੍ਵਕਰਮਾ ਨੇ ਕੁਬੇਰ ਦੇ ਰਹਿਣ ਲਈ ਮਨੋਹਰ ਪੁਰੀ ਰਚੀ ਸੀ. ਰਾਵਣ ਨੇ ਕੁਬੇਰ ਤੋਂ ਖੋਹਕੇ ਆਪਣੀ ਰਾਜਧਾਨੀ ਬਣਾਈ. ਇਸ ਦਾ ਨਾਮ "ਤਾਮ੍ਰਪਰਣੀ" ਭੀ ਹੈ. "ਲੰਕਾ ਗਢ ਸੋਨੇ ਕਾ ਭਇਆ." (ਭੈਰ ਕਬੀਰ) ੨. ਦੁਰਗਾ ਦੀ ਅੜਦਲ ਵਿੱਚ ਰਹਿਣ ਵਾਲੀ ਇੱਕ ਸ਼ਾਕਿਨੀ। ੩. ਵੇਸ਼੍ਯਾ. ਕੰਚਨੀ। ੪. ਸ਼ਾਖਾ. ਟਹਣੀ। ੫. ਲੰਕਾ ਨਾਮ ਦੀ ਇੱਕ ਰਾਖਸੀ, ਜੋ ਲੰਕਾ ਨਗਰ ਦੀ ਰਖਵਾਲੀ ਕਰਦੀ ਸੀ. ਨਗਰ ਵਿੱਚ ਦਾਖ਼ਿਲ ਹੋਣ ਸਮੇ ਹਨੂਮਾਨ ਦੀ ਇਸ ਨਾਲ ਮੁਠਭੇੜ ਹੋਈ ਸੀ.
nan
ਲੰਕਾ ਨਾਮ ਦੀ ਸ਼ਾਕਿਨੀ ਹੈ ਜਿਸ ਦੀ ਅੜਦਲ ਵਿੱਚ ਦੁਰਗਾ. ਦੇਖੋ, ਲੰਕਾ ੨. "ਗਿਰਿਜਾ ਗਾਯਤ੍ਰੀ ਲੰਕਾਣੀ." (ਦੱਤਾਵ)