Meanings of Punjabi words starting from ਕ

ਵਿ- ਕਲਾ (ਸ਼ਕਤਿ) ਕਰਤਾ. ਸਾਰੀਆਂ ਸ਼ਕਤੀਆਂ ਅਤੇ ਵਿਦ੍ਯਾ ਹੁਨਰ ਦੇ ਕਰਨ ਵਾਲਾ. "ਕਲੰਕਾਰ ਰੂਪੇ." (ਜਾਪੁ) ੨. ਕਲੰਕਾਰਿ. ਕਲੰਕ ਦਾ ਵੈਰੀ.


ਵਿ- ਕਲੰਕ ਵਾਲਾ। ੨. ਸੰਗ੍ਯਾ- ਕਲਕੀ ਅਵਤਾਰ. "ਪਰਸੁਰਾਮ ਰਾਮ ਕਿਸਨ ਹੋ ਕਿਲਕ ਕਲੰਕੀ ਅਤਿ ਅਹੰਕਾਰੇ." (ਭਾਗੁ)


ਕਲੰਕ। ੨. ਸੰ. ਬ੍ਰਹਮ੍‍ਪੁਤ੍ਰ ਨਦੀ ਦੀ ਇੱਕ ਸ਼ਾਖ਼, ਜੋ ਆਸਾਮ ਵਿੱਚ ਹੈ. ਕਲੰਗ ਦਰਿਆ.


ਦੇਖੋ, ਕਲੰਗ ਅਤੇ ਕਾਲੰਗਾ. ਕਲੰਕ ਦਾ ਬਹੁ ਵਚਨ. "ਜਨਮ ਜਨਮ ਕੇ ਹਰੇ ਕਲੰਗਾ." (ਬਿਲਾ ਮਃ ੫) ੨. ਇੱਕ ਫੁੱਲ, ਜੋ ਕਲਗੀ ਦੀ ਸ਼ਕਲ ਦਾ ਹੁੰਦਾ ਹੈ. ਗੁਲਕਲਗਾ.


ਸੰ. कलन्ज. ਸੰਗ੍ਯਾ- ਤਮਾਖੂ. ਤਾਮ੍ਰਕੂਟ। ੨. ਜ਼ਹਿਰੀਲੇ ਤੀਰ ਨਾਲ ਮਾਰਿਆ ਜੀਵ.