Meanings of Punjabi words starting from ਜ

ਜੀਵੇ. ਜ਼ਿੰਦਾ ਰਹੇ। ੨. ਜੀਵੀਐ. ਦੇਖੋ, ਸਮੰਜੀਐ.


ਦੇਖੋ, ਜੀਉ ਅਤੇ ਜੀਅ। ੨. ਮਨ (ਚਿੱਤ) ਵਿੱਚ. "ਹਮਰੇ ਜੀਇ ਹੋਰੁ ਮੁਖਿ ਹੋਰੁ ਹੋਤ ਹੈ." (ਦੇਵ ਮਃ ੪)


ਵਿ- ਮਨਵਾਂਛਿਤ. ਮਨਲੋੜੀਂਦਾ."ਜੀਇਇਛਿਅੜਾ ਫਲੁ ਪਾਇਆ." (ਸ੍ਰੀ ਮਃ ੧. ਜੋਗੀ ਅੰਦਰਿ)


ਦੇਖੋ, ਜਿਸ। ੨. ਜਾਸਾਂ. ਜਾਸਾਂ. "ਘੁਮਿ ਘੁਮਿ ਜੀਸ." (ਕਾਨ ਮਃ ੪. ਪੜਤਾਲ) ੩. ਜੀ ਸੇ. ਦਿਲੋਂ.


ਸੰਗ੍ਯਾ- ਜਿਹ੍ਵਾ. ਜੀਭ. ਰਸਨਾ. "ਏਕ ਜੀਹ ਗੁਣ ਕਵਨ ਬਖਾਨੈ." (ਮਾਰੂ ਸੋਲਹੇ ਮਃ ੫) "ਅਰੀ ਜੀਹ! ਪਗਿਯਾ ਕਹਿਤ, ਬੋਲ ਬੈਨ ਰਸਬੋਰ। ਤੋਰ ਕੁਰਖ਼ਤੀ ਤਨਿਕ ਤੈਂ ਹੋ ਕਮਬਖ਼ਤੀ ਮੋਰ." (ਬਸੰਤ ਸਤਸਈ)