Meanings of Punjabi words starting from ਨ

ਵਿ- ਜਿਸ ਦਾ ਕੋਈ ਗੋਸਾਈਂ (ਮਾਲਿਕ) ਨਹੀਂ, ਨਿਖਸਮਾ। ੨. ਨਾਸ੍ਤਿਕ। ੩. ਨਿਗੁਰਾ. "ਨਿਗੁਸਾਏ ਬਹਿਗਏ." (ਸ. ਕਬੀਰ)


ਸੰ. ਨਿਰ੍‍ਗੁਣ. ਵਿ- ਸਤ ਰਜ ਤਮ ਮਾਇਆ ਦੇ ਗੁਣਾਂ ਤੋਂ ਰਹਿਤ. ਪਾਰ- ਬ੍ਰਹਮ। ੨. ਵਿਦ੍ਯਾ ਹੁਨਰ ਰਹਿਤ। ੩. ਸ਼ੁਭਕਰਮ ਰਹਿਤ. ਦੋਸੀ. ਪਾਪੀ. ਕਲੰਕੀ. "ਨਿਗੁਣਿਆ ਨੋ ਆਪੇ ਬਖਸਿਲਏ." (ਸੋਰ ਅਃ ਮਃ ੩) "ਮੁੰਧ ਇਆਣੀ ਭੋਲੀ ਨਿਗੁਣੀਆ ਜੀਉ." (ਗਉ ਛੰਤ ਮਃ ੩)


ਵਿ- ਜਿਸ ਦਾ ਗੁਰੂ ਨਹੀਂ. ਮਨਮੁਖ। ੨. ਸਤਿਗੁਰੂ ਨਾਨਕਦੇਵ ਉੱਪਰ ਵਿਸ਼ਵਾਸ ਨਾ ਕਰਨ ਵਾਲਾ. "ਨਿਗਰੇ ਆਵਣ ਜਾਵਣਿਆ." (ਮਾਝ ਅਃ ਮਃ ੩)


ਫ਼ਾ. [نِگوُن] ਵਿ- ਟੇਢਾ. ਵਿੰਗਾ। ੨. ਮੂਧਾ. ਉਲਟਾ.