Meanings of Punjabi words starting from ਮ

ਅ਼. [مواد] ਸੰਗ੍ਯਾ- ਮਾਦਹ ਦਾ ਬਹੁਵਚਨ. ਦੇਖੋ, ਮਾਦਾ ੨.


ਅ਼. [موالی] ਮੌਲਾ ਦਾ ਬਹੁਵਚਨ. ਦੇਖੋ, ਮਉਲਾ ੩.


ਦੇਖੋ, ਬਵਾਸੀਰ. "ਖਈ ਸੁ ਬਾਈ ਭਈ ਮਵੇਸੀ." (ਚਰਿਤ੍ਰ ੪੦੫) ੨. ਅ਼. [مویشی] ਮਵੇਸ਼ੀ. ਮਾਸ਼ੀਯਹ (ਚਲਣ ਵਾਲਾ) ਦਾ ਬਹੁਵਚਨ. ਚੁਪਾਏ ਜੀਵ.


ਦੇਖੋ, ਮਰ। ੨. ਦੇਖੋ, ਮਠ। ੩. ਮੜ੍ਹਾ. ਮੜ੍ਹੀ.


ਸੰਗ੍ਯਾ- ਐਂਠ. ਆਕੜ। ੨. ਭੁਰਭੁਰਾਪਨ। ੩. ਵ੍ਯੰਗ੍ਯ. ਕਟਾਕ੍ਸ਼੍‍.


ਕ੍ਰਿ- ਸੁੱਕਕੇ ਟੁੱਟਣਾ। ੨. ਮੜਮੜ ਸ਼ਬਦ ਕਰਨਾ.