Meanings of Punjabi words starting from ਰ

ਸੰ. ਸੰਗ੍ਯਾ- ਲਹੂ. ਖ਼ੂਨ. "ਮਜਾ ਰੁਧਿਰ ਦ੍ਰੁਗੰਧਾ." (ਗਾਥਾ) ੨. ਲਾਲ ਰੰਗ। ੩. ਮੰਗਲ ਗ੍ਰੋਹ। ੪. ਕੇਸਰ। ੫. ਗੇਰੂ। ੬. ਵਿ- ਲਾਲ. ਸੁਰਖ.


ਰੁੱਧ ਹੋਵੇ. ਰੁਕਦਾ ਹੈ. ਵਸਦਾ ਹੈ. "ਹਰਿ ਸਿਮਰਤ ਗਰਭ ਜੋਨਿ ਨ ਰੁਧੈ." (ਭੈਰ ਮਃ ੫)


ਰੋਦਨ ਦਾ ਸੰਖੇਪ.


ਰੋਏ. "ਰੁਨੜੇ ਵਣਹੁ ਪੰਖੇਰੂ." (ਵਡ ਮਃ ੧)


ਸੰ. रुप. ਧਾ- ਘਬਰਾਉਣਾ, ਵ੍ਯਾਕੁਲ ਹੋਣਾ.