Meanings of Punjabi words starting from ਕ

ਫ਼ਾ. [کلندر] , [قلندر] ਵਿ- ਮਸ੍ਤ. ਬੇਪਰਵਾ। ੨. ਫ਼ਕੀਰਾਂ ਦਾ ਇੱਕ ਖਾਸ ਦਰਜਾ. ਦੇਖੋ, ਅਬਦਾਲ. "ਆਉ ਕਲੰਦਰ ਕੇਸਵਾ." (ਭੈਰ ਨਾਮਦੇਵ) "ਮਨੁ ਮੰਦਰੁ ਤਨੁ ਵੇਸ ਕਲੰਦਰੁ." (ਬਿਲਾ ਮਃ ੧) ਮਨ ਹੀ ਮੇਰੇ ਲਈ ਮੰਦਿਰ ਹੈ, ਅਤੇ ਸ਼ਰੀਰ ਕਲੰਦਰੀ ਵੇਸ ਹੈ। ੩. ਹੁਣ ਬਾਂਦਰ ਨਚਾਉਣ ਵਾਲੇ ਭੀ ਕਲੰਦਰ ਕਹੇ ਜਾਂਦੇ ਹਨ.#ਜੋਗ ਤੋ ਜਾਨਲੀਓ ਤੁਮ ਊਧਵ,#ਆਸਨ ਸਾਧ ਸਮਾਧਿ ਲਗਾਨੇ,#ਪੂਰਕ ਰੇਚਕ ਕੁੰਭਕ ਕੀ ਗਤਿ,#ਐਨ ਲਗਾਵਤ ਠੀਕ ਠਿਕਾਨੇ,#ਪੈ ਜਸੁਧਾਸੁਤ ਕੇ ਜੋਊ ਕੌਤਕ,#ਕ੍ਯੋਂਕਰ ਤੂ ਰਿਦ ਅੰਤਰ ਆਨੇ।#ਮਾਨੀ ਮੁਨਿੰਦ੍ਰ ਸੁ ਜਾਨੇ ਕਹਾਂ ਕਛੁ#ਬੰਦਰ ਭੇਦ ਕਲੰਦਰ ਜਾਨੇ. (ਦਾਸ)


ਸੰ. ਸੰਗ੍ਯਾ- ਇੱਕ ਪ੍ਰਕਾਰ ਦਾ ਸਾਗ, ਜੋ ਬੇਲ ਦੀ ਤਰਾਂ ਪਾਣੀ ਉੱਪਰ ਹੁੰਦਾ ਹੈ. ਗੱਠਾਂ ਦਾ ਸਾਗ। ੨. ਕਮਲ. "ਚੰਦਨ ਧੂਪ ਕਦੰਬ ਕਲੰਬਕ ਦੀਪਕ ਦੀਪ ਤਹਾਂ ਦਰਸਾਏ." (ਕ੍ਰਿਸਨਾਵ) ਚੰਦਨ, ਧੂਪ, ਕਦਮ ਅਤੇ ਕਮਲ ਦੇ ਫੁੱਲ, ਚਮਤਕਾਰੀ ਦੀਪਕ ਤਹਾਂ ਦਰਸਾਏ.


ਦੇਖੋ, ਕਲਮ. "ਹਾਥਿ ਕਲੰਮ ਅਗੰਮ." (ਫੁਨਹੇ ਮਃ ੫)


ਦੇਖੋ, ਕਲ੍ਯ.


ਇੱਕ ਵਿਦ੍ਵਾਨ ਕਸ਼ਮੀਰੀ ਬ੍ਰਾਹਮਣ, ਜਿਸ ਨੇ ਈਸਵੀ ਬਾਰ੍ਹਵੀਂ ਸਦੀ ਵਿੱਚ ਕਸ਼ਮੀਰ ਦਾ "ਰਾਜਤਰੰਗਿਣੀ" ਇਤਿਹਾਸ ਲਿਖਿਆ ਹੈ. ਇਹ ਸੰਸਕ੍ਰਿਤ ਸਲੋਕਾਂ ਵਿੱਚ ਹੈ. ਇਸ ਵਿੱਚ ਈਸਵੀ ਸੱਤਵੀਂ ਸਦੀ ਤੋਂ, ਲੈ ਕੇ ਕਸ਼ਮੀਰ ਦੀ ਕਥਾ ਹੈ.