Meanings of Punjabi words starting from ਗ

ਦੇਵਰੂਪ ਸਤਿਗੁਰੂ. ਗੁਰੁਦੇਵ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਇਸ੍ਟ ਦੇਵਤਾ. ਪੂਜ੍ਯ ਦੇਵ। ੩. ਗੁਰੂ ਨਾਨਕ ਸ੍ਵਾਮੀ.


ਗੁਰੁਦੇਵਾਯ. ਚਤੁਰਥੀ ਵਿਭਕ੍ਤਿ. ਗੁਰੁਦੇਵ ਤਾਈਂ. ਦੇਵਰੂਪ ਗੁਰੂ ਪਿ੍ਰਤ. "ਸ੍ਰੀ ਗੁਰਦੇਵਏ ਨਮਹ." (ਸੁਖਮਨੀ)


ਰਿਆਸਤ ਪਟਿਆਲਾ, ਨਜਾਮਤ ਤਸੀਲ ਸੁਨਾਮ, ਥਾਣਾ ਮੂਨਕ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਪੱਛਮ ਇੱਕ ਫਰਲਾਂਗ ਪੁਰ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਛੋਟਾ ਜਿਹਾ ਦਰਬਾਰ ਬਣਿਆ ਹੋਇਆ ਹੈ. ਪਾਸ ਛੋਟਾ ਰਹਾਇਸ਼ੀ ਮਕਾਨ ਹੈ. ਪੁਜਾਰੀ ਸਿੰਘ ਹੈ. ਗੁਰਦ੍ਵਾਰੇ ਨਾਲ ੩੦੦ ਰੁਪਯੇ ਸਾਲਾਨਾ ਜਾਗੀਰ ਰਿਆਸਤ ਪਟਿਆਲੇ ਵੱਲੋਂ ਅਤੇ ੧੦. ਵਿੱਘੇ ਜ਼ਮੀਨ ਪਿੰਡ ਵੱਲੋਂ ਹੈ.#ਰੇਲਵੇ ਸਟੇਸ਼ਨ ਗੁਰਨੇ ਤੋਂ ਵਾਯਵੀ ਕੋਣ ਇੱਕ ਮੀਲ ਦੇ ਕ਼ਰੀਬ ਹੈ.


ਸਤਿਗੁਰੂ ਦੇ ਚਰਣ. ਗੁਰੁਪਾਦ. "ਗੁਰਪਗ ਝਾਰਹਿ ਹਮ ਬਾਲ." (ਪ੍ਰਭਾ ਮਃ ੪)


ਗੁਰੂ ਦੀ ਪ੍ਰਸਾਦ (ਕ੍ਰਿਪਾ).