Meanings of Punjabi words starting from ਮ

ਮੜ (ਸ਼ਮਸ਼ਾਨ) ਵਿੱਚ ਵਸਣ ਵਾਲੀ, ਚੁੜੇਲ. ਭੂਤਨੀ. "ਮਹਲ ਕੁਰਜੀ ਮੜਵੜੀ, ਕਾਲੀ ਮਨਹੁ ਕਸੁਧ." (ਮਃ ੧. ਵਾਰ ਮਾਰੂ ੧)


ਸੰਗ੍ਯਾ- ਲੋਥ. ਸ਼ਵ. ਪ੍ਰਾਣ ਰਹਿਤ ਦੇਹ. "ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹਿ." (ਮਃ ੩. ਵਾਰ ਸੂਹੀ) ੨. ਮਠ. ਮੰਦਿਰ. "ਨਿਰਜੀਉ ਪੂਜਹਿ ਮੜਾ ਸਰੇਵਹਿ." (ਮਲਾ ਮਃ ੪) ੩. ਦੇਖੋ, ਮਿਰਤਕ ਮੜਾ। ੪. ਗੱਠਾ. ਪੁਲਾ. "ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ." (ਆਸਾ ਮਃ ੧) ੫. ਵਿ- ਮੜ੍ਹਿਆ ਹੋਇਆ. ਲਪੇਟਿਆ. "ਦੁਰਗੰਧ ਮੜੈ ਚਿਤੁ ਲਾਇਆ." (ਆਸਾ ਛੰਤ ਮਃ ੪) ਭਾਵ- ਸ਼ਰੀਰ.


ਮੜ੍ਹਕੇ. ਲਪੇਟਕੇ। ੨. ਦੇਖੋ, ਮੜੀ.


ਸ਼ਵਗੰਧ. ਮੜ੍ਹੇ (ਚਿਖਾ) ਤੋਂ ਪੈਦਾ ਹੋਈ ਮੁਰਦਾ ਜਲਨ ਦੀ ਗੰਧ.


ਸੰ. ਮਠ. ਕੋਠੜੀ. ਮੰਦਿਰ. "ਜਗੁ ਪਰਬੋਧਹਿ ਮੜੀ ਬਧਾਵਹਿ." (ਰਾਮ ਅਃ ਮਃ ੧) "ਭਿਖਿਆ ਨਾਮੁ, ਸੰਤੋਖ ਮੜੀ." (ਮਃ ੩. ਵਾਰ ਮਾਰੂ ੧) ੨. ਦੇਹ. ਸ਼ਰੀਰ. "ਰਕਤੁ ਬਿੰਦ ਕੀ ਮੜੀ ਨ ਹੋਤੀ." (ਸਿਧ ਗੋਸਟਿ) ੩. ਮੁਰਦੇ ਦੇ ਦਾਹ ਅਥਵਾ ਦਫਨ ਦੇ ਥਾਂ ਬਣਾਈ ਇਮਾਰਤ। ੪. ਦੇਖੋ, ਸ੍ਰਿੰਗਮੜੀ.


ਸੰ. ਮਠ. ਮੰਦਿਰ. ਕੁਟੀ. ਕੋਠਾ। ੨. ਭਾਵ- ਦੇਹ. "ਉਸਾਰਿ ਮੜੋਲੀ ਰਾਖੈ ਦੁਆਰਾ." (ਗਉ ਮਃ ੧)