ਸੰ. ਰੌਪ੍ਯ. ਸੰਗ੍ਯਾ- ਰਜਤਮੁਦ੍ਰਾ. ਚਾਂਦੀ ਦਾ ਸਿੱਕਹ.
ਵਿ- ਰੂਪ੍ਯ (ਚਾਂਦੀ) ਦੀ ਗਿਲਟ ਜਿਸ ਪੁਰ ਹੋਈ ਹੈ। ੨. ਚਾਂਦੀ ਦੀ ਤਾਰ ਦਾ ਜਿਸ ਪੁਰ ਕੰਮ ਹੋਇਆ ਹੈ.
nan
nan
ਕ੍ਰਿ- ਵ੍ਯਾਕੁਲ ਹੋਣਾ. ਘਬਰਾਉਣਾ. ਦੇਖੋ, ਰੁਪ ਧਾ। ੨. ਆਰੋਪਣ ਕਰਨਾ. ਰੱਖਣਾ. ਟਿਕਾਉਣਾ। ੩. ਜਮ ਜਾਣਾ. ਅੜਨਾ. "ਰੁਪੇ ਵੀਰ ਖੇਤੰ." (ਸਲੋਹ)
ਦੇਖੋ, ਰੁਪਇਆ.
ਸੰ. ਰੂਪ੍ਯ. ਚਾਂਦੀ. ਰਜਤ. "ਨਾਨਕ ਜੇ ਵਿਚਿ ਰੁਪਾ ਹੋਇ." (ਧਨਾ ਮਃ ੧) ਦੇਖੋ, ਰੂਪ੍ਯ। ੨. ਖ਼ਾ. ਗਠਾ. ਪਿਆਜ਼. ਗੰਢਾ.
nan
ਜਿਲਾ ਫ਼ਿਰੋਜ਼ਪੁਰ, ਤਸੀਲ ਥਾਣਾ ਮੁਕਤਸਰ ਦਾ ਪਿੰਡ. ਜੋ ਰੇਲਵੇ ਸਟੇਸ਼ਨ ਮੁਕਤਸਰ ਤੋਂ ਚਾਰ ਮੀਲ ਦੱਖਣ ਪੂਰਵ ਹੈ. ਇਸ ਪਿੰਡ ਦੀ ਵਸੋਂ ਦੇ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਨੇ ਇੱਥੇ ਇੱਕ ਪਾਪੀ ਜੀਵ ਨੂੰ ਘੋਗੜ ਦੀ ਜੋਨਿ ਤੋਂ ਮੁਕਤ ਕੀਤਾ. ਛੋਟਾ ਗੁਰਦ੍ਵਾਰਾ ਬਣਿਆ ਹੋਇਆ ਹੈ. ਪਾਸ ਰਹਿਣ ਲਈ ਮਕਾਨ ਹਨ. ਦਸ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਪੁਜਾਰੀ ਸਿੰਘ ਹੈ.