Meanings of Punjabi words starting from ਲ

ਲੰਕਾ- ਈਸ਼. ਲੇਕਸ਼, ਰਾਵਣ। ੨. ਵਿਭੀਸਣ.


ਸੰਗ੍ਯਾ- ਕੰਧ. ਦੀਵਾਰ. "ਤਿਨ ਲੰਗ ਗੜ੍ਹ ਕੀ ਲਈ." (ਗੁਰੁਸੋਭਾ) ੨. ਸੰ. लङ्ग. ਵਿ- ਲੰਗੜਾ. ਲੰਙਾ. ਦੇਖੋ, ਫ਼ਾ. [لنگ] "ਕਰਾਹਤ ਹੈਂ ਗਿਰਿ ਸੇ ਗਜ ਲੰਗੇ." (ਚੰਡੀ ੧) ੩. ਰਿਆਸਤ ਨਜਾਮਤ ਪਟਿਆਲਾ, ਤਸੀਲ ਸਰਹਿੰਦ, ਥਾਣਾ ਮੂਲੇਪੁਰ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਪਟਿਆਲੇ ਤੋਂ ਸੱਤ ਮੀਲ ਉੱਤਰ ਹੈ. ਇਸ ਪਿੰਡ ਤੋਂ ਲਹਿਂਦੇ ਵੱਲ ਦੋ ਫਰਲਾਂਗ ਦੇ ਕ਼ਰੀਬ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਛੋਟਾ ਜਿਹਾ ਗੁਰਦ੍ਵਾਰਾ, ਅਤੇ ਰਹਾਇਸ਼ੀ ਮਕਾਨ ਪੱਕੇ ਬਣੇ ਹੋਏ ਹਨ. ਗੁਰਦ੍ਵਾਰੇ ਨਾਲ ਸੰਮਤ ੧੯੪੦ ਤੋਂ ਪਹਿਲਾਂ ਬਹੁਤ ਜਮੀਨ ਸੀ, ਜੋ ਪੁਜਾਰੀਆਂ ਦੇ ਵਿਰੋਧ ਹੋ ਜਾਣ ਪੁਰ ਸਾਰੀ ਖੁੱਸ ਗਈ, ਹੁਣ ਨਿਹੰਗਸਿੰਘ ਪੁਜਾਰੀ ਸੇਵਾ ਕਰਦਾ ਹੈ.


ਸੰਗ੍ਯਾ- ਅਨਲਗ੍ਰਿਹ. ਪਾਕਸ਼ਾਲਾ. ਰਸੋਈ ਦਾ ਘਰ. "ਲੰਗਰ ਕੀ ਸੇਵਾ ਨਿਤ ਕਰਹੀ." (ਗੁਪ੍ਰਸੂ) ੨. ਇੱਕ ਯੋਗੀ, ਜਿਸ ਨੇ ਸ਼੍ਰੀ ਗੁਰੂ ਨਾਨਕਦੇਵ ਨਾਲ ਚਰਚਾ ਕੀਤੀ. "ਮਨ ਲੰਗਰ ਰੋਸ ਕਿਯੋ ਸੁਨਕੈ." (ਨਾਪ੍ਰ) ੩. ਵਿ- ਢੀਠ. ਲੱਜਾ ਰਹਿਤ. "ਖਾਵਤ ਲੰਗਰ ਦੈਕਰ ਗਾਰੀ." (ਕ੍ਰਿਸਨਾਵ) ੪. ਚਪਲ. ਚੰਚਲ। ੫. ਫ਼ਾ. [لنگر] ਸੰਗ੍ਯਾ- ਲੋਹੇ ਦਾ ਵਜ਼ਨਦਾਰ ਕੁੰਡਾ, ਜਿਸ ਨੂੰ ਪਾਣੀ ਵਿੱਚ ਸਿੱਟਕੇ ਜਹਾਜ ਨੂੰ ਠਹਿਰਾਇਆ ਜਾਂਦਾ ਹੈ. Anchor। ੬. ਘੰਟੇ ਆਦਿ ਦਾ ਲੰਬਕ Pendulum। ੭. ਦੋ ਤਹਿ ਦੇ ਵਸਤ੍ਰ ਨੂੰ ਸਿਉਣ ਤੋਂ ਪਹਿਲਾਂ ਜੋੜਨ ਲਈ ਲਾਇਆ ਹੋਇਆ ਟਾਂਕਾ। ੮. ਉਹ ਥਾਂ, ਜਿੱਥੇ ਅਨਾਥਾਂ ਨੂੰ ਅੰਨਦਾਨ ਮਿਲੇ। ੯. ਦੇਖੋ, ਲੋਹ ਲੰਗਰ.


ਦੇਖੋ, ਲੰਗਰ ੩. ਅਤੇ ੪.


ਵਿ- ਲੰਗੜਾ. ਡੁੱਡਾ. ਦੇਖੋ, ਲੰਗ ੨.