Meanings of Punjabi words starting from ਸ

ਸੰ. ਵਿ- ਰਸ (ਜਲ) ਸਹਿਤ. ਸਜਲ। ੨. ਕਾਵ੍ਯ ਦੇ ਨੌ ਰਸਾਂ ਸਹਿਤ। ੩. ਰਸਨਾ ਕਰਕੇ ਗ੍ਰਹਣ ਯੋਗ੍ਯ ਛੀ ਰਸਾਂ ਸਹਿਤ। ੪. ਆਨੰਦ ਸਹਿਤ. ਆਨੰਦ ਦਾਇਕ. "ਰੁਤ ਆਈਲੇ ਸਰਸ ਬਸੰਤ ਮਾਹ." (ਬਸੰ ਮਃ ੧) ੫. ਸੰ. सध्श ਸਦ੍ਰਿਸ਼. ਤੁੱਲ. ਜੇਹਾ. "ਆਪਨ ਸਰਸ ਕੀਅਉ ਨ ਜਗਤ ਕੋਈ." (ਸਵੈਯੇ ਮਃ ੪. ਕੇ) ੬. ਸੰ. सहर्ष. ਸਹਰ੍ਸ. ਖ਼ੁਸ਼. ਪ੍ਰਸੰਨ. "ਸਿਖ ਸੰਤ ਸਭਿ ਸਰਸੇ ਹੋਏ." (ਸੋਰ ਮਃ ੫) ੭. ਪ੍ਰਾ. ਅਧਿਕ. ਜਾਦਾ. ਬਹੁਤ.


ਦੇਖੋ, ਸਰਸ। ੨. ਸੰਗ੍ਯਾ- ਸਰਸੋਂ. ਦੇਖੋ, ਸਰਸਪ. "ਕਾਚੀ ਸਰਸਉ ਪੇਲਿਕੈ." (ਸ. ਕਬੀਰ)


ਵਿ- ਸਹਰ੍ਸ ਹੋਇਆ. ਪ੍ਰਸੰਨ ਹੋਇਆ. ਦੇਖੋ, ਸਰਸ.


ਦੇਖੋ, ਸਰਸ ੬. ਪ੍ਰਫੁੱਲਿਤ ਹੋਣਾ. ਸਰਸ ਹੋਣਾ. ਆਨੰਦ ਨਾਲ ਫੁੱਲਣਾ. "ਦਰਸਨ ਪਰਸਨ ਸਰਸਨ ਹਰਸਨ." (ਆਸਾ ਮਃ ੫)


ਸੰ. ਸਰ੍ਸਪ. ਸੰਗ੍ਯਾ- ਸਰ੍ਹੋਂ. ਸਰਸੋਂ. ਦੇਖੋ, ਫ਼ਾ. [سرشف] ਸਰਸ਼ਫ਼.