Meanings of Punjabi words starting from ਅ

ਸੰਗ੍ਯਾ- ਅਧਰਮਤਾ। ੨. ਧਰਮ ਦੀ ਅਣਹੋਂਦ.


ਸੰ. अधर्मिन्. ਸੰਗ੍ਯਾ- ਅਧਰਮ ਧਾਰਣ ਕਰਤਾ. ਪਾਪੀ. ਦੁਰਚਾਰੀ.


ਦੇਖੋ, ਚਿਤ੍ਰ ਅਲੰਕਾਰ (ਅ)


ਸੰਗ੍ਯਾ- ਓਠ (ਹੋਠ) ਦੀ ਮਿਠਾਸ. "ਅਧਰ ਤ੍ਰਿਯਾ ਕੋ ਚਾਟ ਕਹਿਤ ਅਧਰਾਮ੍ਰਿਤ ਪਾਯੋ." (ਚਰਿਤ੍ਰ ੮੧)


ਸੰਗ੍ਯਾ- ਆਧਾਰ. ਆਸ਼੍ਰਯ. ਆਸਰਾ. "ਨਾਮ ਸਾਹਿਬ ਕੋ ਪ੍ਰਾਨਅਧਰੀਆ." (ਗਉ ਮਃ ੫) ੨. ਵਿ- ਆਧਾਰ ਦੇਣਵਾਲਾ.


ਅਰ੍‍ਧ ਅੰਗ. ਜਿਸ ਰੋਗ ਨਾਲ ਸ਼ਰੀਰ ਦਾ ਅੱਧਾ ਅੰਗ ਮਾਰਿਆ ਜਾਵੇ. ਪਕ੍ਸ਼ਾਘਾਤ. [فالِج] ਫ਼ਾਲਿਜ. Hemiplegia. ਇਹ ਪੱਠਿਆਂ ਦੀ ਬੀਮਾਰੀ ਹੈ. ਇਸ ਦੇ ਕਾਰਣ ਹਨ- ਸਕਤੇ ਦੀ ਬੀਮਾਰੀ, ਦਿਮਾਗ ਦਾ ਫੋੜਾ, ਵਾਉਗੋਲਾ ਮਿਰਗੀ, ਆਤਸ਼ਕ ਆਦਿ. ਜੇ ਇਹ ਰੋਗ ਸ਼ਰੀਰ ਦੇ ਖੱਬੇ ਪਾਸੇ ਹੋਵੇ ਤਾਂ ਬਹੁਤ ਬਰਾ ਹੁੰਦਾ ਹੈ, ਕਿਉਂਕਿ ਖੱਬੇ ਪਾਸੇ ਦਿਲ ਹੈ. ਅਧਰੰਗ ਦੇ ਰੋਗੀ ਦੀ ਛੇਤੀ ਖਬਰ ਲੈਣੀ ਚਾਹੀਦੀ ਹੈ. ਦੋ ਮਹੀਨੇ ਪਿੱਛੋਂ ਇਸ ਦਾ ਹਟਣਾ ਔਖਾ ਹੁੰਦਾ ਹੈ. ਰੋਗੀ ਨੂੰ ਸਣ ਦੇ ਬੀਜ ਪੀਸਕੇ ਸ਼ਹਿਦ ਵਿੱਚ ਮਿਲਾਕੇ ਖਵਾਉਣੇ ਅਥਵਾ ਅਦਰਕ ਦੇ ਰਸ ਵਿੱਚ ਮਿਲਾਕੇ ਸ਼ਹਿਦ ਚਟਾਉਣਾ ਗੁਣਕਾਰੀ ਹੈ.#ਸੇਂਧਾ ਲੂਣ, ਪਿੱਪਲਾ ਮੂਲ, ਚਿਤ੍ਰਾ, ਸੁੰਢ, ਰਾਯਸਨ ਸਭ ਸਮਾਨ ਲੈ ਕੇ ਚੂਰਣ ਕਰਕੇ ਮਾਹਾਂ ਦੇ ਸ਼ੋਰਵੇ ਨਾਲ ਛੀ ਮਾਸ਼ੇ ਨਿੱਤ ਖਾਣਾ ਅਧਰੰਗ ਦਾ ਸਿੱਧ ਇਲਾਜ ਹੈ. ਯੋਗਰਾਜ ਗੁੱਗਲ ਦਾ ਵਰਤਣਾ ਭੀ ਬਹੁਤ ਹੱਛਾ ਹੈ.#ਅੱਕ, ਬਕਾਇਣ, ਸੁਹਾਂਜਣਾ, ਸੰਭਾਲੂ, ਅਰਿੰਡ ਇਨ੍ਹਾਂ ਦੇ ਪੱਤਿਆਂ ਦਾ ਰਸ ਇੱਕੋ ਤੋਲ ਦਾ ਲੈਣਾ, ਅਤੇ ਸਾਰੇ ਰਸ ਦੇ ਵਜਨ ਬਰਾਬਰ ਤੇਲ ਲੈ ਕੇ ਉਸ ਵਿੱਚ ਪਕਾਉਣਾ, ਜਦ ਰਸ ਜਲ ਜਾਵੇ ਤਦ ਤੇਲ ਨੂੰ ਛਾਣਕੇ ਸੀਸੀ ਵਿੱਚ ਪਾ ਰੱਖਣਾ. ਇਸ ਤੇਲ ਦੀ ਮਾਲਿਸ਼ ਕਰਨੀ ਬਹੁਤ ਲਾਭਦਾਇਕ ਹੈ. ਸ਼ੇਰ ਅਤੇ ਰਿੱਛ ਦੀ ਚਰਬੀ ਦੀ ਮਾਲਿਸ਼ ਭੀ ਗੁਣਕਾਰੀ ਹੈ.#ਅਧਰੰਗ ਦੇ ਰੋਗੀ ਨੂੰ ਬਾਇ (ਵਾਈ) ਵਧਾਉਣ ਵਾਲੀਆਂ ਅਤੇ ਲੇਸਲੀਆਂ ਚੀਜਾਂ ਖਾਣ ਲਈ ਨਹੀਂ ਦੇਣੀਆਂ ਚਾਹੀਏ. ਮਾਸ ਅਥਵਾ ਛੋਲਿਆਂ ਦਾ ਰਸਾ ਆਦਿਕ ਪਦਾਰਥ ਲਾਭਦਾਇਕ ਹਨ.


(ਸਹਸ ਮਃ ੫) ਦੇਖੋ, ਅਧਰ। ੨. ਆਧਾਰ ਰਹਿਤ (ਨਿਰਾਸ਼੍ਰਯ) ਨੂੰ ਧਾਰਣ ਲਈ ਧਰ (ਆਸਰਾ) ਰੂਪ.