Meanings of Punjabi words starting from ਚ

ਸੰਗ੍ਯਾ- ਗੰਨੇ ਆਦਿ ਦਾ ਚੂਪਣ ਪਿੱਛੋਂ ਰਿਹਾ ਫੋਗ. "ਪਰੇ ਚੁਪਾਕ ਚੂਪ ਤਿਂਹ ਠਾਨੇ." (ਗੁਪ੍ਰਸੂ) ੨. ਵਿ- ਚੂਪਣ ਵਾਲਾ. ਚੋਸਣ ਕਰਤਾ.


ਵਿ- ਚੁਪਕੀਤਾ. ਬਿਨਾ ਬੋਲਣ ਤੋਂ. "ਗੁਰੂ ਜੀ ਚੁਪਾਤੇ ਹੀ ਚਲਦੇ ਰਹੇ." (ਜਸਭਾਮ)


ਚੁਪ (ਮੌਨ) ਤੋਂ. ਖ਼ਾਮੋਸ਼ੀ. ਸੇ. "ਚੁਪੈ ਚੁਪ ਨ ਹੋਵਈ." (ਜਪੁ) ਮੌਨ ਰਹਿਣ ਤੋਂ ਮਨ ਚੁੱਪ (ਸ਼ਾਂਤ) ਨਹੀਂ ਹੁੰਦਾ। ੨. ਚੁੱਪ ਹੀ. "ਚੁਪੈ ਚੰਗਾ ਨਾਨਕਾ." (ਵਾਰ ਮਲਾ ਮਃ ੧. ) ਚੁੱਪ ਹੀ ਭਲੀ ਹੈ.


ਕ੍ਰਿ. ਵਿ- ਚਾਰੋਂ ਓਰ. ਚਾਰੇ ਪਾਸੇ.