Meanings of Punjabi words starting from ਦ

ਵਿ- ਦੁੱਖ ਦੇ ਨਾਸ਼ ਕਾਰਨ ਵਾਲਾ. ਦੁੱਖ ਵਿਨਾਸ਼ਕ. "ਦੁਖਹਰ ਭੈਭੰਜਨ ਹਰਿ ਰਾਇਆ." (ਗਉ ਛੰਤ ਮਃ ੫) "ਦੁਖਹਰਣ ਦੀਨਸਰਣ ਸ੍ਰੀਧਰ ਚਰਨਕਮਲ ਅਰਾਧੀਐ." (ਗਉ ਛੰਤ ਮਃ ੫) "ਦੁਖਹਰਤ ਕਰਤਾ ਸੁਖਹ ਸੁਆਮੀ." (ਧਨਾ ਛੰਤ ਮਃ ੫) "ਦੁਖਹਰਤਾ ਹਰਿਨਾਮ ਪਛਾਨੋ." (ਬਿਲਾ ਮਃ ੯) "ਦੁਖਹਰਨ ਕਿਰਪਾ ਕਰਨ ਮੋਹਨ." (ਬਿਹਾ ਛੰਤ ਮਃ ੫)


ਦੇਖੋ, ਦੁਸਕਰ. "ਤਿਨ ਕਾਮ ਕਰ੍ਯੋ ਦੁਖਕਰ." (ਕ੍ਰਿਸਨਾਵ)


ਦੁਖ ਦੇਣ ਵਾਲੇ ਕਾਗਜ. ਧਰਮਰਾਜ ਦੀ ਵਹੀ ਦਾ ਹ਼ਿਸਾਬ. ਚਿਤ੍ਰਗੁਪਤ ਦੀ ਲਿਖਤ. "ਤਿਨ ਜਮਤ੍ਰਾਸ ਮਿਟਿਓ ਦੁਖਕਾਗਰ." (ਸਵੈਯੇ ਮਃ ੪. ਕੇ)