Meanings of Punjabi words starting from ਨ

ਸੰ. ਸੰਗ੍ਯਾ- ਰੋਕਣ ਦਾ ਭਾਵ. ਰੋਕ। ੨. ਇੰਦ੍ਰੀਆਂ ਨੂੰ ਵਿਕਾਰਾਂ ਵੱਲੋਂ ਰੋਕਰੱਖਣ ਦੀ ਕ੍ਰਿਯਾ. "ਪਾਚਉ ਇੰਦ੍ਰੀ ਨਿਗ੍ਰਹ ਕਰਈ." (ਗਉ ਬਾਵਨ ਕਬੀਰ) ੩. ਬੰਧਨ। ੪. ਦੰਡ, ਸਜ਼ਾ। ੫. ਰਾਜ ਦੀ ਹੱਦ. ਸੀਮਾਂ.


ਸੰਗ੍ਯਾ- ਪਕੜ ਦੀ ਥਾਂ, ਗਰਿਫ਼ਤ ਦੀ ਜਗਾ, ਨ੍ਯਾਯ ਅਨੁਸਾਰ ਚਰਚਾ ਕਰਦੇ ਜੇ ਇੱਕ ਪੱਖ ਦਾ ਆਦਮੀ ਕੋਈ ਅਜੇਹੀ ਬਾਤ ਕਹਿਦੇਵੇ, ਜੋ ਯੂਕ੍ਤਿ ਵਿਰੁੱਧ ਹੋਵੇ ਜਾਂ ਕਹਿਣ ਵਾਲੇ ਦੇ ਪੱਖ ਨੂੰ ਖੰਡਨ ਕਰਕੇ ਦੂਜੇ ਦੇ ਪੱਖ ਨੂੰ ਸਿੱਧ ਕਰਦੀ ਹੋਵੇ, ਤਦ ਪ੍ਰਤਿਪਕ੍ਸ਼ੀ ਝਟ ਉਸ ਗੱਲ ਨੂੰ ਮੁੱਖ ਰੱਖਕੇ ਬੋਲਣ ਵਾਲੇ ਦਾ ਮੂੰਹ ਬੰਦ ਕਰਦਿੰਦਾ ਹੈ.


ਦੇਖੋ, ਨਿਗ੍ਰਹ.


ਸੰ. निग्रहिन्. ਵਿ- ਰੋਕਣ ਵਾਲਾ। ੨. ਇੰਦ੍ਰੀਆਂ ਨੂੰ ਕਾਬੂ ਕਰਨ ਵਾਲਾ.


ਵਿ- ਰੋਕਿਆਹੋਇਆ। ੨. ਫੜਿਆ ਹੋਇਆ.


ਦੇਖੋ, ਨਿਗ੍ਰਹ. "ਹਠ ਨਿਗ੍ਰਹੁ ਕਰਿ ਕਾਇਆ ਛੀਜੈ." (ਰਾਮ ਅਃ ਮਃ ੧)


ਦੇਖੋ, ਨ੍ਯਗ੍ਰੋਧ.


ਸੰ. ਨਿਦਾਘ. ਸੰਗ੍ਯਾ- ਗਰਮੀ. ਤਪਤ. ਸੇਕ.