nan
ਸੰਗ੍ਯਾ- ਬਾਜ਼ ਰੱਖਣ ਦੀ ਸ਼ਾਲਾ. ਜਿਸ ਮਕਾਨ ਵਿੱਚ ਬਾਜ਼ ਰੱਖੇ ਜਾਣ। ੨. ਵਾਜੀ (ਘੋੜਿਆਂ) ਦਾ ਮਕਾਨ. ਅਸਤਬਲ.
ਬੱਲ ਗੋਤ ਦਾ ਜੱਟ, ਮੀਰਪੁਰ ਪੱਟੀ ਦਾ ਵਸਨੀਕ. ਇਸ ਨੇ ਕਲਗੀਧਰ ਤੋਂ ਅਮ੍ਰਿਤ ਛਕਕੇ ਸਿੰਘ ਧਰਮ ਧਾਰਨ ਕੀਤਾ. ਇਹ ਪੰਥ ਵਿੱਚ ਵਡਾ ਸ਼ੂਰਵੀਰ ਗਿਣਿਆ ਗਿਆ ਹੈ. ਇਸ ਨੂੰ ਦਸ਼ਮੇਸ਼ ਨੇ ਬੰਦੇ ਦੀ ਸਹਾਇਤਾ ਲਈ ਅਬਿਚਲਨਗਰ ਤੋਂ ਭੇਜਿਆ ਸੀ. ਸੰਮਤ ੧੭੬੭ ਵਿੱਚ ਬੰਦਾ ਬਹਾਦੁਰ ਨੇ ਵਜ਼ੀਰਖ਼ਾ ਨੂੰ ਮਾਰਕੇ ਸਰਹਿੰਦ ਦਾ ਹਾਕਿਮ ਇਸੇ ਨੂੰ ਥਾਪਿਆ ਸੀ. ਬਾਜਸਿੰਘ ਬੰਦਾਬਹਾਦੁਰ ਦੇ ਨਾਲ ਹੀ ਦਿੱਲੀ ਸ਼ਹੀਦ ਹੋਇਆ. ਇਸ ਦਾ ਭਾਈ ਰਾਮਸਿੰਘ ਭੀ ਬੰਦਾ ਬਹਾਦੁਰ ਦਾ ਸੱਜਾ ਹੱਥ ਸੀ. ਇਸ ਨੇ ਧਰਮਜੰਗਾਂ ਵਿੱਚ ਵਡੇ ਸਾਕੇ ਕੀਤੇ.
ਰਿਆਸਤ ਪਟਿਆਲਾ. ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਸੰਗਤ (ਬੀ. ਬੀ. ਐਂਡ ਸੀ. ਆਈ. ਰੇਲਵੇ) ਤੋਂ ਪੰਜ ਮੀਲ ਪੱਛਮ ਹੈ. ਇਸ ਤੋਂ ਦੱਖਣ ਪੱਛਮ ਗੁਰੂ ਗੋਬਿੰਦ ਸਿੰਘ ਸਾਹਿਬ ਵਿਰਾਜੇ ਹਨ. ਸੁੱਖੂ ਅਤੇ ਬੁੱਧੂ ਦਿਵਾਨੇ ਸਾਧਾਂ ਨੇ ਪ੍ਰੇਮ ਨਾਲ ਸੇਵਾ ਕੀਤੀ ਅਤੇ ਮਾਲਵੇ ਦਾ ਗੀਤ (ਸੱਦ) ਗਾਕੇ ਸੁਣਾਇਆ-#"ਕੱਚਾ ਕੋਠਾ ਵਿਚ ਵਸਦਾ ਜਾਨੀ। ਸਦਾ ਨ ਮਾਪੇ, ਨਿੱਤ ਨ ਜੁਆਨੀ। ਚਲਣਾ ਅੱਗੇ ਹੋਇ, ਗੁਮਾਨੀ!" ਉਨ੍ਹਾਂ ਦੀ ਬੇਨਤੀ ਪੁਰ ਮਾਛੀਵਾੜੇ ਵਾਲਾ ਲਿਬਾਸ ਦਸ਼ਮੇਸ਼ ਨੇ ਫੇਰ ਪਹਿਨਿਆ ਅਰ ਦੋਹਾਂ ਸਾਧਾਂ ਨੇ ਦੋ ਸਿੱਖਾਂ ਨਾਲ ਮਿਲਕੇ ਗੁਰੂ ਸਾਹਿਬ ਦਾ ਪਲੰਘ ਉਠਾਇਆ."ਸੁਨ ਗੁਰੁ ਪਲੰਘ ਅਪਨ ਉਠਵਾਯੋ। ਸੁੱਖੂ ਬੁੱਧੂ ਸੀਸ ਲਗਾਯੋ। ਦੁਇ ਸਿਖ ਅਪਰ ਲਗੇ ਹੈਂ ਸੰਗ। ਗਮਨੇ ਗੁਰੂ ਉਠਾਇ ਉਤੰਗ." (ਗੁਪ੍ਰਸੂ)#ਇੱਥੇ ਛੋਟਾ ਜੇਹਾ ਗੁਰਦ੍ਵਾਰਾ ਹੈ. ਪਾਸ ਰਹਿਣ ਦੇ ਮਕਾਨ ਹਨ. ੪੫ ਘੁਮਾਉਂ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹੈ.
ਫ਼ਾ. [باجگُزار] ਸੰਗ੍ਯਾ- ਠੇਕੇ ਪੁਰ ਇਲਾਕਾ ਲੈਕੇ ਬਾਦਸ਼ਾਹ ਨੂੰ ਕਰ ਦੇਣ ਵਾਲਾ ਇਲਾਕੇ ਦਾਰ. ਦੇਖੋ, ਬਾਜ ੧੮.
nan
nan
ਬਾਜ ਨਾਲ ਪੰਛੀ ਅਤੇ ਸਹੇ ਆਦਿ ਜੀਵਾਂ ਦਾ ਸ਼ਿਕਾਰ ਕਰਨਾ। ੨. ਖ਼ਾ ਖੁਰਪੇ (ਰੰਬੇ) ਨਾਲ ਘਾਹ ਖੋਤਣ ਦੀ ਕ੍ਰਿਯਾ.
nan
ਫ਼ਾ. [بازدار] ਸੰਗ੍ਯਾ- ਬਾਜ਼ ਰੱਖਣ ਵਾਲਾ ਪੁਰਖ। ੨. ਬਾਜ਼ ਦਾ ਸੇਵਕ. ਉਹ ਨੌਕਰ, ਜੋ ਬਾਜ਼ ਦੀ ਸੇਵਾ ਲਈ ਰੱਖਿਆ ਜਾਵੇ। ੩. ਫ਼ਾ. [باجداد] ਮਹਿਸੂਲ ਜਮਾਂ ਕਰਨ ਵਾਲਾ. ਕਰ ਇਕੱਠਾ ਕਰਨ ਵਾਲਾ. ਦੇਖੋ, ਬਾਜ ੧੮.
ਸੰ. ਵਾਦਨ. ਸੰਗ੍ਯਾ- ਬਾਜਾ. "ਬਾਜਨ ਰਣ ਬਜ੍ਯੰ" (ਰਾਮਾਵ) ੨. ਵਜਾਉਣਾ.
ਦੇਖੋ, ਬਜਣਾ.