Meanings of Punjabi words starting from ਮ

ਕ੍ਰਿ- ਮਢਨਾ. ਆਛਾਦਨ ਕਰਨਾ. ਢਕਣਾ.


ਦੇਖੋ, ਮੜੀ.


ਸੰ. ਸੰਗ੍ਯਾ- ਮਾਤਾ. ਮਾਂ. "ਮਾ ਕੀ ਰਕਤ." (ਮਾਰੂ ਸੋਲਹੇ ਮਃ ੧) ੨. ਲਕ੍ਸ਼੍‍ਮੀ. "ਗੁਰੁ ਪਾਰਬਤੀ ਮਾ ਈ." (ਜਪੁ) ੩. ਵ੍ਯ- ਮਤ. ਨਾ. "ਮਾਭਯ ਮਾਭਯ ਸ਼ੰਕ ਨ ਰੰਚਕ, ਕਰੋਂ ਤ੍ਰਾਣ ਤਵ ਮੇਕ ਘਰੀ." (ਸਲੋਹ) ੪. ਮਾਪਣਾ. ਮਿਣਨ ਦੀ ਕ੍ਰਿਯਾ। ੫. ਸੰ. ਧਾ- ਨਾਪਣਾ, ਤੋਲਣਾ, ਉਪਮਾ ਦੇਣੀ, ਸਮਾਨ ਕਰਨਾ। ੬. ਵ੍ਯ ਮੇਰਾ. "ਡੁਬਣ ਦੋਇ ਨ ਮਾਪਿਰੀ." (ਵਾਰ ਗੂਜ ੨. ਮਃ ੫) ੭. ਕ੍ਰਿ. ਵਿ- ਅੰਦਰ. ਵਿੱਚ. ਮੇਂ. ਮਧ੍ਯ. "ਤਾਨ ਕ੍ਰਿਪਾਨ ਲਗਾਈ ਹੈ ਕਹਰਿ ਕੇ ਉਰ ਮਾ." (ਚੰਡੀ ੧) ੮. ਫ਼ਾ. [ما] ਸਰਵ- ਅਸੀਂ. ਹਮ। ੯. ਵਿ- ਸਾਡਾ. ਹਮਾਰਾ.


ਸੰਗ੍ਯਾ- ਮਾਤਾ. ਮਾਂ. "ਤਿਨ ਧੰਨੁ ਜਣੇਦੀ ਮਾਉ." (ਆਸਾ ਫਰੀਦ)


ਕ੍ਰਿ- ਸਮਾਉਣਾ। ੨. ਮਾਪ (ਮਰਯਾਦਾ) ਵਿੱਚ ਰਹਿਣਾ. "ਊਚੇ ਪਦ ਕੋ ਪਾਇ, ਨ ਮਾਈ." (ਨਾਪ੍ਰ)


ਸੰਗ੍ਯਾ- ਮਾਮੇ ਦੀ ਵੰਸ਼. "ਮਾਉਲੇਰ ਫੁਫੇਰ ਅਵੱਤਾ." (ਭਾਗੁ)


ਸੰਗ੍ਯਾ- ਮਾਤਾ. ਮਾਂ. "ਛੋਡਹਿ ਨਾਹੀ ਬਾਪ ਨ ਮਾਊ." (ਆਸਾ ਮਃ ੫) ੨. ਵਿ- ਮਾਤਾ ਦਾ. "ਮਾਊ ਪੀਊ ਕਿਰਤੁ ਗਵਾਇਨਿ." (ਮਃ ੧. ਵਾਰ ਮਾਝ) ਮਾਤਾ ਪਿਤਾ ਦਾ ਕ੍ਰਿਤ (ਉਪਕਾਰ) ਗਵਾ ਦਿੰਦੇ ਹਨ.