ਰੋਪੜ- ਈਸ਼੍ਵਰ. ਰੋਪੜ ਨਗਰ ਦਾ ਰਾਜਾ.
nan
ਦੇਖੋ, ਸੁਇਨੇ ਕੀ ਸੂਈ.
ਦੇਖੋ, ਰੁਪਇਆ.
ਅ਼. [رُّب] ਸੰਗ੍ਯਾ- ਅੰਗੂਰ ਅਨਾਰ ਆਦਿ ਦਾ ਰਸ ਪਕਾਕੇ ਗਾੜ੍ਹਾ ਕੀਤਾ ਹੋਇਆ.
ਅ਼. [رُبائی] ਅ਼ਰਬੀ ਭਾਸਾ ਵਿੱਚ ਰੁਬਾਈ ਦਾ ਅਰਥ ਹੈ ਚਾਰ ਅੱਖਰਾਂ ਦਾ ਸ਼ਬਦ ਅਤੇ ਚਾਰ ਪਦਾਂ ਦਾ ਛੰਦ (ਚੌਪਦਾ) ਰੁਬਾਈ ਦੇ ਵਜ਼ਨ ਭੀ ਅਨੇਕ ਹਨ, ਪਰ ਜੋ ਬਹੁਤ ਪ੍ਰਸਿੱਧ ਅਤੇ ਭਾਈ ਨੰਦਲਾਲ ਜੀ ਦੀ ਰਚਨਾ ਵਿੱਚ ਆਇਆ ਹੈ, ਅਸੀਂ ਉਸ ਦਾ ਲੱਛਣ ਦਸਦੇ ਹਾਂ:-#ਚਾਰ ਚਰਣ, ਪਹਿਲੇ ਅਤੇ ਦੂਜੇ ਚਰਣ ਦੀਆਂ ਬਾਈ ਬਾਈ ਮਾਤ੍ਰਾ, ਤੀਜੈ ਦੀਆਂ ੧੯. ਅਤੇ ਚੌਥੇ ਚਰਣ ਦੀਆਂ ੨੦. ਮਾਤ੍ਰਾ. ਅੰਤ ਸਭ ਦੇ ਲਘੁ. ਪਹਿਲੀ ਦੂਜੀ ਅਤੇ ਚੌਥੀ ਤੁਕ ਦਾ ਅਨੁਪ੍ਰਾਸ ਮਿਲਵਾਂ.#ਉਦਾਹਰਣ-#ਹਰ ਕਸ ਕਿਜ਼ ਸ਼ੌਕ਼ੇ ਤੋ ਕ਼ਦਮ ਅਜ਼ ਸਰਤਾਖ਼੍ਤ.#ਬਰ ਨਹ ਤ਼ਬਕ਼ ਚਰਖ਼ ਅ਼ਲਮ ਬਰ ਸਰਾ ਫ਼ਰਾਖ਼੍ਤ,#ਸ਼ੁਦ ਆਮਦਨ ਮੁਬਾਰਕ ਵ ਰਫ਼ਤਨ ਹਮ,#ਗੋਯਾ ਆਂ ਕਸ ਕਿ ਰਾਹੇ ਹ਼ਕ਼ ਬ ਸ਼ਨਾਖ਼੍ਤ. (ਦੀਵਾਨ ਗੋਯਾ)