Meanings of Punjabi words starting from ਲ

ਕ੍ਰਿ. ਵਿ- ਲੰਗੜਾਉਂਦਾ। ੨. ਢੀਠਤਾ ਕਰਦਾ.


ਲੰਗਰ ਵਿੱਚ. ਰਸੋਈ ਮੇਂ. "ਲੰਗਰਿ ਦਉਲਤਿ ਵੰਡੀਐ." (ਵਾਰ ਰਾਮ ੩)


ਦੇਖੋ, ਲੰਗ ੨.


ਦੇਖੋ, ਲੰਗ ੨.


ਕ੍ਰਿ- ਲੰਗ ਮਾਰਕੇ ਤੁਰਨਾ.


ਜਿਲਾ ਹੁਸ਼ਿਆਰਪੁਰ, ਤਸੀਲ ਅਤੇ ਥਾਣਾ ਊਨੇ ਦਾ ਪਿੰਡ, ਜੋ ਰੇਲਵੇ ਸਟੇਸ਼ਨ ਹੁਸ਼ਿਆਰਪਰ ਤੋਂ ੨੨ ਮੀਲ ਉੱਤਰ ਹੈ. ਇਸ ਪਿੰਡ ਤੋਂ ਲਹਿਂਦੇ ਵੱਲ ਪਾਸ ਹੀ ਇੱਕ ਉੱਚੀ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਅਸਥਾਨ ਹੈ. ਸਤਿਗੁਰੂ ਜੀ ਸਲੂਰੀ ਤੋਂ ਸੁਆਂ ਪਾਰ ਹੋਕੇ ਇੱਥੇ ਕਦੀ ਕਦੀ ਬੈਠਦੇ ਹੁੰਦੇ ਸਨ. ਸਾਧਾਰਣ ਦਮਦਮਾ ਬਣਿਆ ਹੋਇਆ ਹੈ, ਸੇਵਾਦਾਰ ਕੋਈ ਨਹੀਂ.