Meanings of Punjabi words starting from ਵ

ਦੇਖੋ, ਨਰਾਚ ੨.


ਸੰ. ਸੰਗ੍ਯਾ- ਮੋਰ, ਜਿਸ ਦੇ ਰੰਗਬਰੰਗੇ ਖੰਭ ਹਨ.


ਸੰਗ੍ਯਾ- ਵਿਚੋਲਾਪਨ. ਮਧ੍ਯਸ੍‍ਥਤਾ. "ਵਿਚੁ ਨ ਕੋਈ ਕਰਿਸਕੈ." (ਮਾਜ ਬਾਰਹਮਾਹਾ) ੨. ਅੰਦਰ.


ਕ੍ਰਿ. ਵਿ- ਵਿੱਚੋਂ ਦੀ. ਬੀਚ ਮੇਂ ਸੇ. "ਮਨੁ ਅਸਥੂਲੁ ਹੈ ਕਿਉਕਰਿ ਵਿਚੁਦੇ ਜਾਇ?" (ਮਃ ੩. ਵਾਰ ਗੂਜ ੧)


ਕ੍ਰਿ- ਵਿਸ਼ੇਸ ਕਰਕੇ ਚੁਰ੍‍ਣ ਕਰਨਾ. ਪੀਹਣਾ। ੨. ਮਰਾ. ਵਿਚੁਰਣੇ. ਕੰਘਾ ਕਰਨਾ. ਪੰਜਾਬੀ ਵਿੱਚ ਕੇਸਾਂ ਦੀ ਗੁੰਝਲ ਖੋਲਣੀ ਵਿਚੂਰਣਾ ਹੈ। ੩. ਛਾਂਟਣਾ. ਵੱਖ ਕਰਨਾ. "ਪਸੂ ਪਰੇਤਹੁ ਦੇਵ ਵਿਚੂਰੈ?" (ਭਾਗੁ)


ਬੀਚ ਮੇਂ ਹੀ. ਅੰਦਰ ਹੀ. "ਵਿਚੇ ਗ੍ਰਿਹ ਸਦਾ ਰਹੈ ਉਦਾਸੀ." (ਮਾਰੂ ਸੋਲਹੇ ਮਃ ੪)


ਵਿ- ਬੇਹੋਸ਼. ਅਚੇਤਨ। ੨. ਵਿਚਾਰਹੀਨ. ਮੂਰਖ.