Meanings of Punjabi words starting from ਅ

ਵਿ- ਅੱਧੋ ਅੱਧ. ਦੋ ਟੂਕ. ਦੋ ਖੰਡ.


ਸੰ. ਸੰਗ੍ਯਾ- ਐਸਾ ਜੱਗ, ਜਿਸ ਵਿੱਚ ध्वृ (ਹਿੰਸਾ) ਨਾ ਹੋਵੇ. ਜਿਸ ਜੱਗ ਵਿੱਚ ਕੋਈ ਪਸ਼ੂ ਨਾ ਮਾਰਿਆ ਜਾਵੇ। ੨. ਉਹ ਜੱਗ ਜਿੱਸ ਵਿੱਚ ਕਿਸੇ ਤਰਾਂ ਦਾ ਵਿਘਨ ਨਾ ਹੋਵੇ. ਦੇਖੋ, ਨਿਰੁਕਤ.


ਸੰ. अध्वर्यु. ਸੰਗ੍ਯਾ- ਯਜੁਰਵੇਦ। ੨. ਯਜੁਰਵੇਦ ਦੇ ਮੰਤ੍ਰਾਂ ਨਾਲ ਜੱਗ ਕਰਾਉਣ ਵਾਲਾ ਬ੍ਰਾਹਮਣ।


ਡਿੰਗ. ਅੱਧਾ. ਅਰਧ. "ਅਧੜੋ ਸਿੰਘ ਅਧੜੋ ਮਾਣਸ." (ਬੰਨੋ) ਅੱਧਾ ਸ਼ੇਰ ਅੱਧਾ ਮਨੁੱਖ, ਨਰ ਸਿੰਘ.


ਦੇਖੋ, ਅਧ। ੨. ਸੰ. ਵ੍ਯ- ਤਾਂ. ਤਬ. ਤਦ। ੩. ਅਤੇ. ਅਰ। ੪. ਪਰੰਤੁ. ਲੇਕਿਨ. ਪਰ। ੫. ਇਸ ਲਈ.