Meanings of Punjabi words starting from ਜ

ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਨਾਮ ਸੈਨਾਪਤਿ ਕਵਿ ਨੇ "ਗੁਰੁਸ਼ੋਭਾ." ਗ੍ਰੰਥ ਵਿੱਚ ਲਿਖਿਆ ਹੈ. "ਜੀਤ ਸਿੰਘ ਰਣ ਮੇ ਮਁਡ੍ਯੋ ਹੋਤ ਪਤ੍ਰ ਭਰਪੂਰ." ਦੇਖੋ, ਅਜੀਤ ਸਿੰਘ.


ਕ੍ਰਿ- ਜਿੱਤਣਾ. ਫ਼ਤੇ ਕਰਨਾ.


ਕ੍ਰਿ- ਜਿੱਤਣਾ। ੨. ਜਿਉਣਾ. ਜ਼ਿੰਦਹ ਰਹਿਣਾ. "ਕਹਿਂ ਜੀਤਬ ਕਹਿਂ ਮਰਨ ਹੈ?" (ਅਕਾਲ) ਦੇਖੋ, ਏਕ ਸਮੇ ਸ੍ਰੀ ਆਤਮਾ.


ਦੇਖੋ, ਬੀਰੋ ਬੀਬੀ.


ਜਿਉਂਦਾ. ਜੀਵਿਤ। ੨. ਜਿੱਤਿਆ. "ਨਾਨਕ ਗਿਆਨੀ ਜਗ ਜੀਤਾ, ਜਗਜੀਤਾ ਸਭੁਕੋਇ." (ਵਾਰ ਬਿਹਾ ਮਃ ੩) ਗ੍ਯਾਨੀ ਨੇ ਜਗਤ ਜਿੱਤਿਆ ਹੈ, ਅਤੇ ਸਭ ਕਿਸੇ ਨੂੰ ਜਗਤ ਨੇ ਜਿੱਤਿਆ ਹੈ.


ਕ੍ਰਿ. ਵਿ- ਜਿੱਤਕੇ. "ਜੀਤਿ ਆਵਹੁ ਵਸਹੁ ਘਰਿ ਅਪਨੇ." (ਮਾਰੂ ਸੋਲਹੇ ਮਃ ੫) ੨. ਜੀ ਤੋਂ. ਦਿਲੋਂ. "ਭ੍ਰਮਭੀਤਿ ਜੀਤਿ ਮਿਟਾਵਹੁ." (ਆਸਾ ਮਃ ੫. ਪੜਤਾਲ) ੩. ਸੰ. ਸੰਗ੍ਯਾ- ਜਿੱਤ. ਫ਼ਤਹ਼। ੪. ਹਾਨਿ. ਨੁਕ਼ਸਾਨ. ਕ੍ਸ਼੍‍ਤਿ.


ਜਿੱਤਿਆ। ੨. ਜੀਤਿਆਂ. ਕ੍ਰਿ. ਵਿ- ਜਿਉਂਦਿਆਂ. ਜੀਵਤਿਆਂ। ੩. ਜਿੱਤਿਆਂ.


ਜਿੱਤਣ ਤੋਂ. ਦੇਖੋ, ਜੀਤਿਆ ੨- ੩.