ਕ੍ਰਿ- ਧਸਣਾ. ਗਡਣਾ. "ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ." (ਆਸਾ ਛੰਤ ਮਃ ੪)
nan
ਵਿ- ਘਰ (ਗ੍ਰਿਹ) ਰਹਿਤ. "ਨਿਘਰਿਆ, ਘਰਿ ਆਉ." (ਸ. ਫਰੀਦ) ੨. ਧਸਿਆ (ਗਡਿਆ) ਹੋਇਆ.
ਵਿ- ਨਿੱਘ ਵਾਲਾ. ਦੇਖੋ, ਨਿੱਘ.
ਦੇਖੋ, ਨਿਘਾਤ. "ਦਲ ਦਯੋ ਨਿਘਾਇ." (ਕ੍ਰਿਸਨਾਵ) ਸੈਨਾ ਫੱਟੜ (ਜ਼ਖਮੀ) ਕਰਦਿੱਤੀ.
nan
ਸੰ. ਸੰਗ੍ਯਾ- ਸੱਟ. ਚੋਟ। ੨. ਘਾਉ. ਜ਼ਖਮ. ਫੱਟ.
nan
nan
ਸੰ. ਸੰਗ੍ਯਾ- ਕਸ਼੍ਯਪ ਦਾ ਰਚਿਆ ਹੋਇਆ ਵੇਦ ਦਾ ਕੋਸ਼, ਜਿਸ ਪੁਰ ਯਾਸ्ਕਮੁਨਿ ਨੇ "ਨਿਰੁਕ੍ਤ" ਨਾਮਕ ਟੀਕਾ ਲਿਖਿਆ ਹੈ. ਇਹ ਬਹੁਤ ਪੁਰਾਣਾ ਗ੍ਰੰਥ ਹੈ. ਇਸ ਤੋਂ ਵੇਦ ਦੇ ਸ਼ਬਦਾਂ ਦਾ ਅਰਥ ਚੰਗੀ ਤਰਾਂ ਜਾਣਿਆ ਜਾਂਦਾ ਹੈ.