Meanings of Punjabi words starting from ਬ

ਦੇਖੋ, ਬਾਜਿਨੀ। ੨. ਛੁਦ੍ਰਘੰਟਿਕਾ. ਬੱਜਣਵਾਲੀ ਘੁੰਘਰੂਦਾਰ ਤੜਾਗੀ। ੩. ਵਿ- ਵੱਜਣ ਵਾਲੀ. ਸ਼ਬਦ ਕਰਨ ਵਾਲੀ. "ਬਨੀ ਬਾਜਨੀ ਕਿੰਕਨਿ ਚਾਰੀ." (ਨਾਪ੍ਰ)


ਦੇਖੋ, ਅਸ੍ਵਮੇਧ ਅਤੇ ਬਾਜਿਮੇਧ.


ਸੰ. ਵਰ੍‍ਜਰੀ. ਸੰਗ੍ਯਾ- ਸਾਉਣੀ ਦੀ ਫਸਲ ਦਾ ਇੱਕ ਪ੍ਰਸਿੱਧ ਅਨਾਜ, ਜਿਸ ਦੀ ਮੋਠਾਂ ਨਾਲ ਮਿਲਾਕੇ ਖਿਚੜੀ ਪਕਾਈ ਜਾਂਦੀ ਹੈ. ਬਾਜਰੇ ਦੀਆਂ ਰੋਟੀਆਂ ਅਤੇ ਬੱਕੁਲੀਆਂ ਭੀ ਲੋਕ ਖਾਂਦੇ ਹਨ. L. Panicum spicatum.


ਸੰਗ੍ਯਾ- ਵਾਜਿਰਾਜ. ਅਸਤਬਲ ਦੇ ਘੋੜਿਆਂ ਵਿੱਚੋਂ ਸ਼ਿਰੋਮਣਿ ਘੋੜਾ। ੨. ਇੰਦ੍ਰ ਦੀ ਸਵਾਰੀ ਦਾ ਉੱਚੈ ਸ਼੍ਰਵਾ ਘੋੜਾ.


ਇੱਕ ਜੱਟ ਜਾਤਿ। ੨. ਇਸ ਗੋਤ ਦੇ ਜੱਟਾਂ ਦਾ ਵਸਾਇਆ ਪਿੰਡ.


ਸੰ. ਵਾਦ੍ਯ. ਸੰਗ੍ਯਾ- ਐਸਾ ਸਾਜ (ਯੰਤ੍ਰ), ਜੋ ਸੱਤ ਸ੍ਵਰ ਉਤਪੰਨ ਕਰੇ. ਅਥਵਾ ਤਾਲ ਵਾਸਤੇ ਧੁਨਿ ਕਰੇ. ਸਰੰਦਾ ਰਬਾਬ ਮ੍ਰਿਦੰਗ ਆਦਿ. "ਬਾਜਾ ਮਾਣ ਤਾਣ ਤਜਿ ਤਾਨਾ." (ਰਾਮ ਮਃ ੫) ਬਾਜਿਆਂ ਦੇ ਭੇਦ ਲਈ ਦੇਖੋ, ਪੰਚ ਸਬਦ। ੨. ਅ਼. ਬਅ਼ਜ. ਸਰਵ ਕੋਈ.


ਦੇਖੋ, ਵਾਜਾ ਨੇਜਾ.