nan
nan
nan
nan
nan
nan
ਸੱਗ੍ਯਾ- ਮਾਤਾ. ਮਾਂ. "ਮਾਇ ਨ ਹੋਤੀ ਬਾਪ ਨ ਹੋਤਾ." (ਰਾਮ ਨਾਮਦੇਵ) ੨. ਮਾਯਾ. "ਤਾ ਕਉ ਕਹਾਂ ਬਿਆਪੈ ਮਾਇ?" (ਗਉ ਮਃ ੫) ੨. ਅਵਿਦ੍ਯਾ. "ਕਾਟੇ ਰੇ ਬੰਧਨ ਮਾਇ." (ਧਨਾ ਅਃ ਮਃ ੫) ੪. ਮਯਾ. ਕ੍ਰਿਪਾ. "ਜੇ ਭਾਵੈ ਕਰੈ ਤ ਮਾਇ." (ਸ੍ਰੀ ਮਃ ੧) ਜੇ ਭਾਵੇ. ਤਾਂ ਮਯਾ ਕਰੇ। ੫. ਦੇਖੋ, ਮਾਉਣਾ ੧. "ਮਨ ਮੈ ਹਰਖ ਨ ਮਾਇ." (ਗੁਪ੍ਰਸੂ) ੬. ਅ਼. [ماء] ਜਲ. ਪਾਨੀ.
ਵਿ- ਮਾਯਾ ਦਾ. "ਮਤਵਾਰੋ ਮਦਿ ਮਾਇਓ." (ਟੋਡੀ ਮਃ ੫) ੨. ਸਮਾਇਆ. ਦੇਖੋ, ਮਉਣਾ ੧.
ਸੰਗ੍ਯਾ- ਮਾਤਾ. ਮਾਂ. "ਆਪਿ ਪਿਤਾ, ਆਪਿ ਮਾਇਆ." (ਸੂਹੀ ਛੰਤ ਮਃ ੫) "ਤੂ ਹਰਿ ਪਿਤਾ ਮਾਇਆ." (ਸ੍ਰੀ ਮਃ ੫) ੨. ਸੰ. ਮਾਯਾ. ਕਪਟ. ਛਲ. ਦੰਭ. ਦੇਖੋ, ਮਾ ਧਾ. "ਇਹੁ ਤਨੁ ਮਾਇਆ ਪਾਹਿਆ ਪਿਆਰੇ, ਲੀਤੜਾ ਲਬਿ ਰੰਗਾਏ." (ਤਿਲੰ ਮਃ ੧) ੩. ਭੁਲੇਖਾ. ਭ੍ਰਮ. ਅਵਿਦ੍ਯਾ. "ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਿਤ." (ਧਨਾ ਅਃ ਮਃ ੫) "ਏਹ ਮਾਇਆ, ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ." (ਅਨੰਦੁ) ੪. ਲਕ੍ਸ਼੍ਮੀ. ਧਨ ਸੰਪਦਾ. "ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ." (ਸਃ ਮਃ ੯) ੫. ਜਗਤਰਚਨਾ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ." (ਮਾਰੂ ਸੋਲਹੇ ਮਃ ੩) ੬. ਮਯਾ. ਕ੍ਰਿਪਾ. ਪ੍ਰਸਾਦ. "ਤਿਂਹ ਮੇਲਹੁ ਜਿਂਹ ਕਰਹੋ ਮਾਇਆ." (ਗੁਪ੍ਰਸੂ) "ਨਹੀ ਮਾਇਆ ਮਾਖੀ." (ਮਾਰੂ ਸੋਲਹੇ ਮਃ ੧) ਨ ਮਯਾ ਹੈ ਨ ਮਾਸ (ਕ੍ਰੋਧ) ਹੈ. ਦੇਖੋ, ਮਾਖੀ ੪। ੭. ਬੁੱਧ ਭਗਵਾਨ ਦੀ ਮਾਤਾ। ੮. ਹਿੰਦੂਆਂ ਦੀਆਂ ਪ੍ਰਧਾਨ ਪੁਰੀਆਂ ਵਿੱਚੋਂ ਇੱਕ ਪੁਰੀ. ਹਰਿਦ੍ਵਾਰ ਤੋਂ ਕਨਖਲ ਤੀਕ ਦੀ ਆਬਾਦੀ. "ਮਥੁਰਾ ਮਾਇਆ ਅਜੁੱਧਿਆ." (ਭਾਗੁ ਕ)
nan
ਦੌਲਤਮੰਦ. ਜਿਸ ਨੇ ਅਗ੍ਯਾਨ ਦ੍ਵਾਰਾ ਧਨ ਸੰਪਦਾ ਆਪਣੀ ਮੰਨੀ ਹੈ. "ਮਾਇਆਧਾਰੀ ਅਤਿ ਅੰਨ੍ਹਾ ਬੋਲਾ." (ਮਃ ੩. ਵਾਰ ਗਉ ੧)