Meanings of Punjabi words starting from ਲ

ਪੱਟੀ ਦੇ ਪਰਗਨੇ ਦਾ ਚੌਧਰੀ ਢਿੱਲੋਂ ਜੱਟ, ਜੋ ਅਬੁੱਲਖ਼ੈਰ¹ ਦਾ ਪੁਤ੍ਰ ਚੁਭਾਲ (ਜਿਲਾ ਅਮ੍ਰਿਤਸਰ) ਦਾ ਵਸਨੀਕ ਸੀ. ਇਹ ਪਹਿਲਾਂ ਸੁਲਤਾਨੀਆਂ ਸੀ. ਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋਕੇ ਕਰਤਾਰ ਦਾ ਅਨੰਨ ਉਪਾਸਕ ਹੋਇਆ. ਇਸ ਨੇ ਹਰਿਮੰਦਿਰ ਬਣਨ ਸਮੇਂ ਵਡੇ ਪ੍ਰੇਮ ਨਾਲ ਸੇਵਾ ਕੀਤੀ. ਇਹ ਮਾਈ ਭਾਗੋ ਦਾ ਕਰੀਬੀ ਦਾਦਾ ਸੀ. ਭਾਈ ਲੰਗਾਹ ਗੁਰੂ ਅਰਜਨਦੇਵ ਜੀ ਨਾਲ ਲਹੌਰ ਕੈਦ ਰਿਹਾ ਅਤੇ ਅਸਹ ਕਸ੍ਟ ਸਹਾਰੇ। ੨. ਨਾਨੋਕੇ ਪਿੰਡ ਦਾ ਵਸਨੀਕ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਿੱਖ, ਜਿਸ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਲਹੌਰ ਵਿੱਚ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਧਰਮਸ਼ਾਲਾ ਦਾ ਮਹੰਤ ਥਾਪਕੇ ਧਰਮ ਪ੍ਰਚਾਰ ਦੀ ਸੇਵਾ ਦਿੱਤੀ ਸੀ. ਇਹ ਛੀਵੇਂ ਸਤਿਗੁਰੂ ਜੀ ਦਾ ਸੇਨਾਨੀ ਭੀ ਸੀ. ਇਸ ਨੇ ਕਈ ਜੰਗਾਂ ਵਿੱਚ ਫਤੇ ਪਾਈ.


ਦੇਖੋ, ਲੰਗਾਹ.


लाङ्ग्रलिन. ਲਾਂਗੂਲੀ ਅਤੇ ਗੋਲਾਂਗੁਲ. ਲੰਮੀ ਪੂਛ ਵਾਲਾ ਬਾਂਦਰ, ਜਿਸ ਦਾ ਮੂੰਹ ਨੀਲਾ ਹੁੰਦਾ ਹੈ.


ਦੇਖੋ, ਲਾਂਗੂਲ.


ਸੰਗ੍ਯਾ- ਲਿੰਗ ਓਟ. ਲਿੰਗ ਢਕਣ ਦਾ ਵਸਤ੍ਰ. ਲਿੰਗੋਟ.


ਵਿ- ਲਿੰਗੋਟ ਬੰਨ੍ਹਣ ਵਾਲਾ। ੨. ਭਾਵ- ਯਤੀ। ੩. ਸੰਗ੍ਯਾ- ਮੁੰਜ ਅਥਵਾ ਧਾਤੁ ਦੀ ਤੜਾਗੀ, ਜਿਸ ਨਾਲ ਲਿੰਗੋਟ ਵਸਤ੍ਰ ਬੰਨ੍ਹਿਆ ਜਾਵੇ. "ਭਗੌਹੈਂ ਲਸੈਂ ਵਸਤ੍ਰ ਲੰਗੋਟਬੰਦੰ." (ਦੱਤਾਵ)