Meanings of Punjabi words starting from ਵ

ਵਿੱਚ (ਮਧ੍ਯ) ਆਉਣ ਵਾਲਾ. ਮਧ੍ਯਸ੍‍ਥ। ੨. ਵਕੀਲ. "ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ." (ਵਾਰ ਰਾਮ ੨. ਮਃ ੫) "ਪਵਨੁ ਵਿਚੋਲਾ ਕਰਤ ਇਕੇਲਾ." (ਰਾਮ ਮਃ ੫) ਇਸ ਸ਼ਬਦ ਵਿੱਚ ਭਾਵ ਇਹ ਹੈ ਕਿ male ਅਤੇ female seeds ਨੂੰ ਪੌਣ ਦੂਰ ਦੂਰ ਤੋਂ ਲਿਆਕੇ ਇਕੱਠਾ ਕਰਦੀ ਹੈ ਤੇ ਫਿਰ ਪਾਣੀ ਦੀ ਸਹਾਇਤਾ ਨਾਲ ਚੀਜਾਂ ਉਤਪੰਨ ਹੋਂਦੀਆਂ ਹਨ. ਭਿੰਨ ਭਿੰਨ ਅੰਸ਼ਾਂ elements ਨੂੰ ਇਕੱਠਾ ਕਰਨਾ ਪਵਨੁ ਦਾ ਵਿਚੋਲਾਪਨ ਹੈ। ੩. ਨਟ ਦਾ ਜਮੂਰਾ. ਨਟਵਟੁ.


ਦੇਖੋ, ਵਿਚਹੁ.