Meanings of Punjabi words starting from ਸ

ਵਿ- ਸਹਰ੍ਸ (ਪ੍ਰਸੰਨ) ਹੋਇਆ. ਖ਼ੁਸ਼ ਹੋਇਆ. "ਸਰਸਿਅੜੇ ਮੇਰੇ ਭਾਈ ਸਭ ਮੀਤਾ." (ਆਸਾ ਛੰਤ ਮਃ ੫)


ਸੰਗ੍ਯਾ- ਕਮਲ, ਜੋ ਤਾਲ ਵਿੱਚ ਪੈਦਾ ਹੁੰਦਾ ਹੈ.


ਕਮਲ ਦਾ ਪੁਤ੍ਰ ਬ੍ਰਹਮਾ.


ਦੇਖੋ, ਸਰਣਾ. ਪੂਰਾ ਹੋਵੇਗਾ. "ਮਨ ਸਰਸੀ ਕਾਜ." (ਬਸੰ ਕਬੀਰ) ੨. ਸਰਸ (ਜਾਦਾ) ਹੋਈ। ੩. ਸਹਰ੍ਸ (ਪ੍ਰਸੰਨ) ਹੋਈ। ੪. ਸੰਗ੍ਯਾ- ਇੱਕ ਛੰਦ. ਇਸ ਦਾ ਨਾਉਂ ਬਾਵਾ ਸੁਮੇਰ ਸਿੰਘ ਜੀ ਨੇ "ਗੁਰੁਪਦ ਪਰੇਮ ਪ੍ਰਕਾਸ਼" ਵਿੱਚ "ਸੁਥਰਾ" ਲਿਖਿਆ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੭ ਮਾਤ੍ਰਾ, ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੧. ਮਾਤ੍ਰਾ ਤੇ ਅੰਤ ਗੁਰੁ ਲਘੁ.#ਉਦਾਹਰਣ-#ਏਕਾ ਮਾਈ ਜੁਗਤਿ ਵਿਆਈ, ਤਿਨਿ ਚੇਲੇ ਪਰਵਾਣੁ,#ਇਕੁ ਸੰਸਾਰੀ ਇਕੁ ਭੰਡਾਰੀ, ਇਕੁ ਲਾਏ ਦੀਬਾਣੁ.#(ਜਪੁ)#ਪਰਦਾਰਾ ਪਰਧਨ ਪਰਲੋਭਾ, ਹਉਮੈ ਬਿਖੈ ਬਿਕਾਰ,#ਦੁਸਟਭਾਉ ਤਜ ਨਿੰਦ ਪਰਾਈ, ਕਾਮ ਕ੍ਰੋਧ ਚੰਡਾਰ.#(ਮਲਾ ਮਃ ੧)#(ਅ) ਵਰਣਿਕ ਸਰਸੀ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਨ, ਜ, ਭ, ਜ, ਜ, ਜ, ਰ. , , , , , ,  . ਗਿਆਰਾਂ ਅਤੇ ਦਸ ਅੱਖਰਾਂ ਤੇ ਵਿਸ਼੍ਰਾਮ. ਇਸ ਦਾ ਨਾਉਂ "ਪੰਚਕਾਵਲੀ" ਭੀ ਹੈ.#ਉਦਾਹਰਣ-#ਸਿਮਰਤ ਪ੍ਰੇਮ ਸੇ ਗੁਰੁ ਗਿਰਾ, ਰਹਤੇ ਜਗ ਮੇ ਸਦਾ ਸੁਖੀ, ਕਰਤ ਬਿਹਾਰ ਕਾਰ ਜਗਕੇ, ਨਹਿ ਹੋਵਤ ਸੋ ਕਦਾ ਦੁਖੀ, ੫. ਸਹਿਤ ਰਸ ਦੇ ਹੋਈ. ਰਸ ਵਾਲੀ ਹੋਈ। ੬. ਸੰ. ਤਾਲ. ਜਲ ਦਾ ਭਰਿਆ ਸਰ. "ਜੋ ਭਵ ਭੂਰਿ ਭਰਾ ਸਰਸੀ." (ਨਾਪ੍ਰ)


ਸੰ. ਸੰਗ੍ਯਾ- ਤਾਲ ਵਿੱਚ ਉੱਗਣ ਵਾਲਾ, ਕਮਲ.


ਦੇਖੋ, ਸਰਸ੍ਵਤੀ. "ਗੰਗਾ ਜਮਨਾ ਗੋਦਾਵਰੀ ਸਰਸੁਤੀ, ਤੇ ਕਰਹਿ ਉਦਮ ਧੂਰਿ ਸਾਧੂ ਕੀ ਤਾਈ." (ਮਲਾ ਮਃ ੪)


ਕਮਲ. ਦੇਖੋ, ਸਰਸੀਰੁਹ. "ਪੰਕ ਬਿਖੇ ਬਸਤਾ ਰਸ ਮੇ ਰਸ ਊਰਧ ਕੋ ਨਿਸਰਾ ਸਰਸੇਰੋ." (ਨਾਪ੍ਰ) ਚਿੱਕੜ ਅਤੇ ਪਾਣੀ ਵਿੱਚ ਆਨੰਦ ਸਾਥ ਵਸਦਾ ਹੈ ਅਤੇ ਪਾਣੀ ਵਿੱਚੋਂ ਉੱਚਾ ਹੋਕੇ ਨਿੱਸਰ ਰਹਿਆ ਹੈ ਕਮਲ.


शरसौध. ਸ਼ਰਸੌਧ. ਸੰਗ੍ਯਾ- ਤੀਰਾਂ ਦਾ ਸੌਧ (ਮੰਦਿਰ) "ਚਹੁਁ ਓਰ ਘਿਰ੍ਯੋ ਸਰਸਧ ਸਿਵੰ." (ਰੁਦ੍ਰਾਵ) ਇਤਨੇ ਤੀਰ ਚਾਰੇ ਪਾਸਿਓਂ ਵਰਸੇ, ਮਾਨੋ ਤੀਰਾਂ ਦਾ ਮੰਦਿਰ ਛਾ ਦਿੱਤਾ.


ਦੇਖੋ, ਸਰਸਪ.