Meanings of Punjabi words starting from ਚ

ਸੰਗ੍ਯਾ- ਚਾਰੇ ਪੈਰਾਂ ਦੇ ਬੰਨ੍ਹਣ ਦੀ ਕ੍ਰਿਯਾ। ੨. ਘੋੜੇ ਆਦਿ ਪਸ਼ੂਆਂ ਦੇ ਚਾਰੇ ਪੈਰਾਂ ਨੂੰ ਨਾਲ ਲਗਾਉਣ ਦਾ ਕਰਮ.


ਸੰਗ੍ਯਾ- ਚੁੱਭੀ. ਗ਼ੋਤਾ. ਡੁੱਬੀ. ਦੇਖੋ, ਚੁਚ੍ਯ ਧਾ.


ਕ੍ਰਿ- ਗਡਣਾ. ਧਸਣਾ। ੨. ਖਟਕਣਾ. ਮਨ ਵਿੱਚ ਰੜਕਣਾ. "ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ." (ਸੋਹਿਲਾ)


ਕ੍ਰਿ- ਧਸਾਉਣਾ. ਗਡਾਉਣਾ. ਚੋਭਣਾ.