ਫ਼ਾ. [بازار] ਬਾਜ਼ਾਰ ਸੰਗ੍ਯਾ- ਵੇਚਣ ਅਤੇ ਖਰੀਦਣ ਦਾ ਅਸਥਾਨ (market) ੨. ਬਹੁਤ ਦੁਕਾਨਾਂ ਦਾ ਸਮੁਦਾਯ। ੩. ਸੌੱਦਾ. ਲੈਣ ਦੇਣ ਦੀ ਸਾਮਗ੍ਰੀ. "ਬਾਜਾਰੀ ਬਾਜਾਰ ਮਹਿ ਆਇ ਕਢੈ ਬਾਜਾਰ." (ਵਾਰ ਆਸਾ)
nan
ਵਿ- ਬਾਜ਼ਾਰ ਸੰਬੰਧੀ. ਬਾਜ਼ਾਰ ਦਾ। ੨. ਬਾਜ਼ਾਰ ਵਿੱਚ ਏਧਰ ਓਧਰ ਫਿਰਨ ਵਾਲਾ. ਮਰਯਾਦਾ ਰਹਿਤ. ਅਸਭ੍ਯ. "ਸਬਦੁ ਨ ਚੀਨੈ ਲੰਪਟ ਹੈ ਬਾਜਾਰੀ." (ਮਾਰੂ ਅਃ ਮਃ ੧) "ਜੇ ਕੋ ਦਰਗਹ ਬਹੁਤਾ ਬੋਲੈ, ਨਾਉ ਪਵੈ ਬਾਜਾਰੀ." (ਆਸਾ ਮਃ ੧) ੩. ਸ਼ਰੀਰਰੂਪ ਬਾਜ਼ਾਰ ਦਾ ਸੋਧਕ. ਸੰਯਮੀ. "ਸੋ ਬਾਜਾਰੀ ਹਮ ਗੁਰੁ ਮਾਨੇ." (ਗੌਂਡ ਕਬੀਰ) ਉਸ ਬਾਜਾਰੀ ਨੂੰ ਅਸੀੰ ਗੁਰੂ ਮੰਨਦੇ ਹਾਂ.
ਦੇਖੋ, ਬਾਜਾਰੀ ੧. ਅਤੇ ੨.
ਵਾਜੀ (ਘੋੜੇ) ਪੁਰ ਆਰੂਢ (ਸਵਾਰ)
ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਵਿਸ਼ੇਸਣ ਅਤੇ ਨਾਮ.
ਦੇਖੋ, ਬਾਜੀ.
ਸੰਗ੍ਯਾ- ਵਾਜੀ (ਘੋੜਿਆਂ) ਦੀ ਸ਼ਾਲਾ. ਅਸਤਬਲ.
ਸੰ. ਵਾਦਿਤ੍ਰ. ਸੰਗ੍ਯਾ- ਵਾਜਾ. ਵਾਦ੍ਯ.
ਸੰਗ੍ਯਾ- ਵਾਜੀ (ਘੋੜੇ) ਖਿੱਚਣ ਜਿਸ ਨਾਲੀ (ਤੋਪ) ਨੂੰ ਘੋੜਿਆਂ ਦ੍ਵਾਰਾ ਖਿੱਚੀ ਜਾਣ ਵਾਲੀ ਤੋਪ। ੨. ਰਸਾਲੇ (ਘੁੜਚੜੇ ਸਿਪਾਹੀ) ਦੀ ਬੰਦੂਕ। ੩. ਦੇਖੋ, ਨਾਲ ੯.
ਸੰਗ੍ਯਾ- ਵਾਜੀ (ਘੋੜਿਆਂ) ਦੀ ਫੌਜ. ਰਸਾਲਾ. (ਸਨਾਮਾ)
ਸੰ. ਵਾਜਿਮੇਧ. ਸੰਗ੍ਯਾ- ਘੋੜੇ ਦੀ ਕੁਰਬਾਨੀ ਦਾ ਯਗ੍ਯ. ਦੇਖੋ, ਅਸ਼੍ਵਮੇਧ.