ਲਿੰਗ- ਓਟਾ. ਲਿੰਗ- ਓਟੀ. ਦੇਖੋ, ਲੰਗੋਟ। ੨. ਦੇਖੋ, ਲੰਗੋਟਬੰਦ ੩.
nan
ਕ੍ਰਿ- ਸਾਰੇ ਵਸਤ੍ਰ ਉਤਾਰ ਲੈਣੇ, ਲਿੰਗੋਟੀ ਭੀ ਬਾਕੀ ਨਾ ਰਹਿਣ ਦੇਣੀ। ੨. ਧਾਤੁ ਦੀ ਤੜਾਗੀ ਉਤਾਰਨੀ. "ਚਲਤੀ ਬਾਰ ਨ ਕਛੁ ਮਿਲਿਓ ਲਈ ਲੰਗੋਟੀ ਤੋਰਿ." (ਸ. ਕਬੀਰ) ਮੁਰਦੇ ਦੀ ਚਾਂਦੀ ਸੋਨੇ ਦੀ ਤੜਾਗੀ ਫੂਕਣ ਤੋਂ ਪਹਿਲਾਂ ਉਤਾਰ ਲੈਂਦੇ ਹਨ.
ਸੰ. लङ़घ. ਧਾ- ਜਾਣਾ, ਭੁੱਖਾ ਰਹਿਣਾ, ਕਮ ਹੋਣਾ, ਸੁੱਕਣਾ, ਲੰਘਣਾ, ਮਰਯਾਦਾ ਤੋਂ ਬਾਹਰ ਹੋਣਾ.
ਕ੍ਰਿ- ਉਲੰਘਨ ਕਰਨਾ ਉੱਪਰਦੀਂ ਜਾਣਾ. "ਚੜਿ ਲੰਘਾ ਜੀ ਬਿਖਮ ਭੁਇਅੰਗਾ." (ਵਡ ਘੋੜੀਆਂ ਮਃ ੪) ੨. ਗੁਜ਼ਰਨਾ। ੩. ਨਿਯਮ ਤੋੜਨਾ. ਦੇਖੋ, ਲੰਘ ਧਾ.
ਸੰ. ਸੰਗ੍ਯਾ- ਉਲੰਘਨ. ਟੱਪਕੇ ਉੱਪਰਦੀਂ ਜਾਣ ਦੀ ਕ੍ਰਿਯਾ। ੨. ਫ਼ਾਕ਼ਾ. ਕੁਝ ਨਾ ਖਾਣਾ. ਅਭੋਜਨ। ੩. ਆਗ੍ਯਾ ਭੰਗ ਕਰਨਾ. ਦੇਖੋ, ਲੰਘ ਧਾ.
nan
nan