Meanings of Punjabi words starting from ਅ

ਸੰ. स्थिर- ਸ੍‌ਥਿਰ. ਵਿ- ਕ਼ਾਯਮ. ਅਵਿਨਾਸ਼ੀ. "ਅਸਥਿਰ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ." (ਜੈਜਾ ਮਃ ੯)#੨. ਸ੍‌ਥਿਤ. ਅਚਲ. ਦ੍ਰਿੜ੍ਹ. "ਅਸਥਿਰ ਰਹਹੁ ਡੋਲਹੁ ਮਤ ਕਬਹੂੰ." (ਧਨਾ ਮਃ ੫) ੩. ਅਸ੍‌ਥਿਰ. ਵਿ- ਜੋ ਨਹੀਂ ਸ੍‌ਥਿਰ. ਚਲਾਇਮਾਨ. ਚੰਚਲ. ਜੋ ਕ਼ਾਯਮ ਨਹੀਂ. "ਅਸਥਿਰੁ ਕਰੇ ਨਿਹਚਲੁ ਇਹ ਮਨੂਆ." (ਧਨਾ ਮਃ ੫) ਇਸ ਮਨ ਅਸਥਿਰ (ਚੰਚਲ) ਨੂੰ ਨਿਹਚਲ ਕਰੇ.


ਸ੍‌ਥਿਰ ਮਤਿ. ਅਚਲ ਨਿਸ਼ਚਾ. ਪੱਕਾ ਯਕੀਨ. ਦ੍ਰਿੜ੍ਹ ਵਿਸ਼੍ਵਾਸ। ੨. ਚੰਚਲ ਮਤਿ.


ਸੰ. ਸ੍‍ਥੂਰ ਅਤੇ ਸ੍‍ਥਲ. ਵਿ- ਮੋਟਾ। ੨. ਸੰਘਣਾ। ੩. ਚੌੜਾ. ਵਿਸ਼ਾਲ। ੪. ਵਡਾ. ਵਿਸਤਾਰ ਵਾਲਾ. "ਨਾਨਕ ਸੋ ਸੂਖਮ ਸੋਈ ਅਸਥੂਲ." (ਸੁਖਮਨੀ)


ਦੇਖੋ, ਅਸਤੰਭ. "ਅਸਥੰਭੰ ਸਬਦ ਸਾਧੁ ਸ੍ਵਜਨਹ." (ਸਹਸ ਮਃ ੫) "ਨਾਭਿ ਕਮਲ ਅਸਥੰਭ ਨ ਹੋਤੋ, ਤਾਂ ਪਵਨੁ ਕਵਨੁ ਘਰਿ ਸਹਿਤਾ?" (ਸਿਧਗੋਸਟਿ)


ਸੰ. ਸਤੰਭਨ. ਸੰਗ੍ਯਾ- ਰੋਕਣ ਦੀ ਕ੍ਰਿਯਾ. ਠਹਿਰਾਉਣਾ। ੨. ਆਸਰਾ. ਆਧਾਰ. "ਬਾਇਰੂਪ ਅਸਥੰਭਨਹ." (ਸਹਸ ਮਃ ੫) "ਗੁਰੁ ਕਾ ਸਬਦ ਮਨਹਿ ਅਸਥੰਮਨ." (ਸੁਖਮਨੀ) ੩. ਜੜ੍ਹ ਕਰਨਾ.


ਅ਼. [اشّد] ਵਿ- ਅਤ੍ਯੰਤ. ਬਹੁਤ.


ਨਵਾਬ ਅਸਦ ਖ਼ਾਨ, ਜਿਸ ਦਾ ਖ਼ਿਤਾਬ ਆਸਫੁੱਦੌਲਾ ਸੀ. ਇਸ ਦਾ ਪਹਿਲਾ ਨਾਉਂ ਇਬਰਾਹੀਮ ਸੀ. ਇਹ ਸ਼ਾਹਜਹਾਂ ਦੇ ਵੇਲੇ ਚਾਰ ਹਜ਼ਾਰੀ ਅਤੇ ਸੱਤ ਹਜ਼ਾਰੀ ਮਨਸਬਦਾਰ ਰਿਹਾ. ਬੰਦਾ ਬਾਹੁਦਰ ਦੇ ਮੁੰਢਲੇ ਜੰਗਾਂ ਵੇਲੇ ਇਹ ਦਿੱਲੀ ਦਾ ਸੂਬਾ ਸੀ. ਬਹਾਦੁਰ ਸ਼ਾਹ ਨੇ ਇਸ ਨੂੰ ਵਕੀਲ ਮੁਤ਼ਲਕ਼ ਥਾਪਿਆ, ਜੋ ਵਜ਼ਾਰਤ ਤੋਂ ਭੀ ਉੱਚੀ ਪਦਵੀ ਸੀ. ਇਸ ਦਾ ਦੇਹਾਂਤ ਸਨ ੧੭੧੭ ਵਿੱਚ ਹੋਇਆ.


ਸੰ. ਵਿ- ਜੋ ਨਹੀਂ ਹੈ ਸਦ੍‌ (ਉੱਤਮ). ੨. ਅ. ਸੰਗ੍ਯਾ- ਸਿੰਹ. ਸ਼ੇਰ.। ੩. ਸਿੰਹ ਰਾਸ਼ਿ.


ਸੰ. असध्श. ਵਿ- ਜਿਸ ਦੇ ਸਦ੍ਰਿਸ਼ (ਮੁਕ਼ਾਬਲੇ) ਦਾ ਦੂਜਾ ਨਹੀਂ. ਅਦੂਤੀ. ਲਾਸਾਨੀ. ਬੇ ਨਜੀਰ. ਅਨੁਪਮ.