ਅ਼. [اِخلاص] ਇਖ਼ਲਾਸ. ਸੰਗ੍ਯਾ- ਖ਼ਾਲਿਸ ਹੋਣ ਦਾ ਭਾਵ. ਨਿਰੋਲਤਾ। ੨. ਪਵਿਤ੍ਰਤਾ. "ਰਿਦੈ ਇਖਲਾਸੁ ਨਿਰਖਲੇ ਮੀਰਾ." (ਭੈਰ ਕਬੀਰ) ੩. ਮਿਤ੍ਰਤਾ. ਦੋਸਤੀ.
ਦੇਖੋ, ਅਖਲਾਕ.
ਦੇਖੋ, ਇਖੁਧਿ. "ਦਏ ਇਖ੍ਵਧੀ ਦ੍ਵੈ." (ਪਾਰਸਾਵ) ਦੋ ਭੱਥੇ (ਤੀਰਕਸ਼) ਦਿੱਤੇ.
nan
ਦੇਖੋ, ਇਕ੍ਸ਼੍ਵਾਕੁ. "ਨ੍ਰਿਪ ਇਖਵਾਕ ਬਲੀ ਇਕ ਕਾਲ." (ਗੁਪ੍ਰਸੂ); ਦੇਖੋ, ਇਕ੍ਸ਼੍ਵਾਕੁ. "ਕੁਲ ਇਖ੍ਵਾਕੁ ਵਿਖੇ ਜੋ ਰਾਜਾ." (ਗੁਪ੍ਰਸੂ)
ਸੰ. ਇਸੀਕਾ. ਸੰਗ੍ਯਾ- ਤੀਰ। ੨. ਤੀਲਾ. ਕਾਨਾ। ੩. ਉਹ ਕਾਨਾ, ਜਿਸ ਤੇ ਮੁੰਜ ਲਿਪਟੀ ਹੋਵੇ. ਸਰਕੁੜੇ ਦੇ ਸਿੱਟੇ ਹੇਠ ਦਾ ਤੀਲਾ.
ਸੰ. ਇਸੁ. ਸੰਗ੍ਯਾ- ਤੀਰ. ਬਾਣ। ੨. ਕਾਨਾ. ਸਰਕੁੜੇ ਦਾ ਕਾਂਡ.
ਸੰ. ਇਸ੍ਵਾਸ. ਸੰਗ੍ਯਾ- ਧਨੁਖ, ਜਿਸ ਤੋਂ ਇਸੁ (ਤੀਰ) ਫੈਂਕਿਆ (ਵਾਹਿਆ) ਜਾਂਦਾ ਹੈ.
ਸੰਗ੍ਯਾ- ਇਸ੍ਵਾਸ (ਧਨੁਖ) ਤੋਂ ਪੈਦਾ ਹੋਇਆ ਤੀਰ. ਕਮਾਣ ਨਾਲ ਚਲਾਇਆ ਬਾਣ. (ਸਨਾਮਾ)
ਸੰਗ੍ਯਾ- ਇਸ੍ਵਾਸਜ (ਤੀਰ) ਦੇ ਧਾਰਨ ਵਾਲੀ ਸੈਨਾ. (ਸਨਾਮਾ)
ਸੰਗ੍ਯਾ- ਇਸ੍ਵਾਸ (ਧਨੁਖ) ਦੇ ਧਾਰਨ ਵਾਲੀ ਸੈਨਾ. (ਸਨਾਮਾ)
ਸੰ. इवुध्. ਧ- ਬਾਣਾਂ (ਤੀਰਾਂ) ਦਾ ਧਾਰਨ ਕਰਨਾ.