ਕ੍ਰਿ- ਊਂਘਣਾ. ਟੂਲਣਾ. ਉਨੀਂਦ੍ਰੇ ਹੋਣਾ। ੨. ਲਲਕਾਰਨਾ. ਵੰਗਾਰਨਾ. "ਮਾਰ ਮਾਰ ਚਹੁ ਓਰ ਉਘਾਏ." (ਚਰਿਤ੍ਰ ੪੦੫) ੩. ਪੁਕਾਰਨਾ. "ਜਬ ਰਾਨੀ ਹੈ ਦੀਨ ਉਘਾਯੋ." (ਚਰਿਤ੍ਰ ੧੧੩)
ਦੇਖੋ, ਉਘਾੜਨਾ.
ਕ੍ਰਿ- ਉੱਨਿਦ੍ਰਿਤ ਹੋਣਾ. ਊਂਘਣਾ।#੨. ਉੱਘਾ ਕਰਨਾ. ਪ੍ਰਸਿੱਧ ਕਰਨਾ। ੩. ਗਰਜਣਾ. ਲਲਕਾਰਨਾ. "ਦੋਊ ਮਾਰ ਹੀ ਮਾਰ ਉਘਾਵੈਂ." (ਕ੍ਰਿਸਨਾਵ)
nan
ਸਿੰਧੀ. ਕ੍ਰਿ- ਪੜਦਾ ਹਟਾਉਣਾ. ਨੰਗਾ ਕਰਨਾ। ੨. ਦਿਖਾਉਣਾ.
ਦੇਖੋ. ਉੱਚ.
ਸੰ. उच्च. ਵਿ- ਉੱਚਾ. ਬਲੰਦ। ੨. ਸ੍ਰੇਸ੍ਠ ਉੱਤਮ. "ਤਿਨ ਕਉ ਪਦਵੀ ਉੱਚ ਭਈ." (ਸਵੈਯੇ ਮਃ ੪. ਕੇ) ੩. ਸੰਗ੍ਯਾ- ਰਿਆਸਤ ਬਹਾਵਲਪੁਰ ਦੀ ਤਸੀਲ ਅਹਿਮਦਪੁਰ ਵਿੱਚ ਸਤਲੁਜ ਦੇ ਦੱਖਣੀ ਕਿਨਾਰੇ ਇੱਕ ਨਗਰ ਹੈ. ਇਹ ਬਹਾਵਲਪੁਰ ਤੋਂ ੩੮ ਮੀਲ¹ ਦੱਖਣ ਪੂਰਵ ਹੈ. ਇਸ ਦਾ ਪਹਿਲਾ ਨਾਂਉ ਦੇਵਗੜ੍ਹ ਸੀ ਈਸਵੀ ਬਾਰ੍ਹਵੀਂ ਸਦੀ ਦੇ ਅੰਤ ਰਾਜਾ ਦੇਵ ਸਿੰਘ ਸੈੱਯਦ ਜਲਾਲੁੱਦੀਨ ਬੁਖ਼ਾਰੀ ਤੋਂ ਹਾਰ ਖਾਕੇ ਮਾਰਵਾੜ ਨੂੰ ਭੱਜ ਗਿਆ ਸੀ.² ਸੈੱਯਦ ਨੇ ਦੇਵਗੜ੍ਹ ਨੂੰ ਲੁੱਟਕੇ ਰਾਜੇ ਦੀ ਪੁੱਤ੍ਰੀ "ਸੁੰਦਰਪਰੀ" ਨਾਲ ਸ਼ਾਦੀ ਕੀਤੀ ਅਤੇ ਨਗਰ ਦਾ ਨਾਂਉ ਉੱਚ ਰੱਖਿਆ. ਮੁਸਲਮਾਨ ਇਸ ਨੂੰ "ਉੱਚ ਸ਼ਰੀਫ਼" ਆਖਦੇ ਹਨ. ਇਹ ਅਨੇਕ ਪੀਰਾਂ ਦੀ ਰਿਹਾਇਸ਼ ਦਾ ਪ੍ਰਸਿੱਧ ਅਸਥਾਨ ਹੈ. ਹੁਣ ਇਹ ਪਾਸੋ- ਪਾਸੀ ਤਿੰਨ ਬਸਤੀਆਂ ਵਿੱਚ ਆਬਾਦ ਹੈ.