Meanings of Punjabi words starting from ਖ

ਸੰ. षड्रस ਰਸਨਾ ਕਰਕੇ ਗ੍ਰਹਿਣ ਕਰਣ ਯੋਗ੍ਯ ਛੀ ਪ੍ਰਕਾਰ ਦੇ ਸਵਾਦ- ਮਿੱਠਾ, ਸਲੂਣਾ, ਚਰਪਰਾ- ਤਿੱਖਾ, ਕਸੈਲਾ, ਖੱਟਾ ਅਤੇ ਕੌੜਾ. "ਬਹੁਰਸ ਸਾਲਣੇ ਸਵਾਰਦੀ ਖਟਰਸ ਮੀਠੇ ਪਾਇ." (ਸਵਾ ਮਃ ੩)


ਸੰਗ੍ਯਾ- ਬਖੇੜਾ. ਝਗੜਾ. ਛੀ ਰਾਗਾਂ ਦਾ ਇਕੱਠਾ ਅਲਾਪ, ਜਿਸ ਤੋਂ ਕਿਸੇ ਦਾ ਭੀ ਰਸ ਨਾ ਆਵੇ. ਬਕਬਾਦ. ਖੱਪ। ੨. ਛੀ ਪ੍ਰਧਾਨ ਰਾਗ. ਦੇਖੋ, ਰਾਗ.


षडऋतु ਛੀ ਰੁੱਤਾਂ. ਸਾਲ ਵਿੱਚ ਦੋ ਦੋ ਮਹੀਨੇ ਦੇ ਛੀ ਮੌਸਮ. ਚੇਤ ਵੈਸਾਖ ਵਸੰਤ, ਜੇਠ ਹਾੜ ਗ੍ਰੀਖਮ, ਸਾਉਣ ਭਾਦੋਂ ਪਾਵਸ, ਅੱਸੂ ਕੱਤਕ ਸਰਦ, ਮੱਘਰ ਪੋਹ ਹਿਮ ਅਤੇ ਮਾਘ ਫੱਗੁਣ ਸ਼ਿਸ਼ਿਰ.¹#ਰੁਤਿ ਸਰਸ ਬਸੰਤ ਮਾਹ ਚੇਤੁ#ਵੈਸਾਖ ਸੁਖਮਾਸ ਜੀਉ,#ਹਰਿਜੀਉ ਨਾਹੁ ਮਿਲਿਆ ਮਉਲਿਆ#ਮਨੁ ਤਨੁ ਸਾਸ ਜੀਉ,#ਘਰ ਨਾਹੁ ਨਿਹਚਲੁ ਅਨਦੁ ਸਖੀਏ#ਚਰਨਕਮਲ ਪ੍ਰਫੁਲਿਆ,#ਸੁੰਦਰੁ ਸੁਘੜੁ ਸੁਜਾਣੁ ਬੇਤਾ#ਗੁਣਗੋਵਿੰਦ ਅਮੁਲਿਆ,#ਵਡਿਭਾਗਿ ਪਾਇਆ ਦੁਖੁ ਗਵਾਇਆ#ਭਈ ਪੂਰਨ ਆਸ ਜੀਉ,#ਬਿਨਵੰਤਿ ਨਾਨਕ ਸਰਣਿ ਤੇਰੀ#ਮਿਟੀ ਜਮ ਕੀ ਤ੍ਰਾਸ ਜੀਉ.#ਗ੍ਰੀਖਮ ਰੁਤਿ ਅਤਿ ਗਾਖੜੀ#ਜੇਠ ਅਖਾੜੈ ਘਾਮੁ ਜੀਉ,#ਪ੍ਰੇਮ ਬਿਛੋਹੁ ਦੁਹਾਗਣੀ, ਦ੍ਰਿਸਟਿ#ਨ ਕਰੀ ਰਾਮ ਜੀਉ,#ਨਹ ਦ੍ਰਿਸਟਿ ਆਵੈ ਮਰਤ ਹਾਵੈ#ਮਹਾ ਗਾਰਬਿ ਮੁਠੀਆ,#ਜਲ ਬਾਝੁ ਮਛੁਲੀ ਤੜਫੜਾਵੈ#ਸੰਗਿ ਮਾਇਆ ਰੁਠੀਆ,#ਕਰਿ ਪਾਪ ਜੋਨੀ ਭੈਭੀਤ ਹੋਈ#ਦੇਇ ਸਾਸਨ ਜਾਮ ਜੀਉ,#ਬਿਨਵੰਤ ਨਾਨਕ ਓਟ ਤੇਰੀ#ਰਾਖੁ ਪੂਰਨਕਾਮ ਜੀਉ.#ਰੁਤਿ ਬਰਸੁ ਸੁਹੇਲੀਆ#ਸਾਵਣ ਭਾਦਵੇ ਆਨੰਦ ਜੀਉ,#ਘਣ ਉਨਵਿ ਵੁਠੇ ਜਲ ਥਲ#ਪੂਰਿਆ ਮਕਰੰਦ ਜੀਉ,#ਪ੍ਰਭ ਪੂਰਿ ਰਹਿਆ ਸਰਬ ਠਾਈ#ਹਰਿਨਾਮ ਨਵਨਿਧਿ ਗ੍ਰਹਿ ਭਰੇ,#ਸਿਮਰਿ ਸੁਆਮੀ ਅੰਤਰਜਾਮੀ#ਕੁਲ ਸਮੂਹਾ ਸਭਿ ਤਰੇ,#ਪ੍ਰਿਅਰੰਗਿ ਜਾਗੇ ਨਹ ਛਿਦ੍ਰ ਲਾਗੇ#ਕ੍ਰਿਪਾਲੁ ਸਦ ਬਖਸਿੰਦੁ ਜੀਉ,#ਬਿਨਵੰਤਿ ਨਾਨਕ ਹਰਿਕੰਤੁ ਪਾਇਆ#ਸਦਾ ਮਨਿਭਾਵੰਦੁ ਜੀਉ.#ਰੁਤਿ ਸਰਦ ਅਡੰਬਰੋ ਅਸੂ#ਕਤਿਕੇ ਹਰਿਪਿਆਸ ਜੀਉ,#ਖੋਜੰਤੀ ਦਰਸਨੁ ਫਿਰਤ, ਕਬ#ਮਿਲੀਐ ਗੁਣਤਾਸ ਜੀਉ,#ਬਿਨੁ ਕੰਤ ਪਿਆਰੇ ਨਹ ਸੂਖ ਸਾਰੇ#ਹਾਰ ਕੰਙਣ ਧ੍ਰਿਗੁ ਬਨਾ,#ਸੁੰਦਰਿ ਸੁਜਾਣਿ ਚਤੁਰਿ ਬੇਤੀ#ਸਾਸ ਬਿਨੁ ਜੈਸੇ ਤਨਾ,#ਈਤ ਉਤ ਦਹ ਦਿਸ ਅਲੋਕਨ#ਮਨਿ ਮਿਲਨ ਕੀ ਪ੍ਰਭ ਪਿਆਸ ਜੀਉ,#ਬਿਨਵੰਤਿ ਨਾਨਕ ਧਾਰਿ ਕਿਰਪਾ#ਮੇਲਹੁ ਪ੍ਰਭ ਗੁਣਤਾਸ ਜੀਉ.#ਰੁਤਿ ਹਿਮਕਰ ਸੀਤਲ ਹਰਿ#ਪ੍ਰਗਟੇ ਮੰਘਰ ਪੋਹਿ ਜੀਉ,#ਜਲਨਿ ਬੁਝੀ ਦਰਸੁ ਪਾਇਆ#ਬਿਨਸੇ ਮਾਇਆਧ੍ਰੋਹ ਜੀਉ,#ਸਭ ਕਾਮ ਪੂਰੇ ਮਿਲਿ ਹਜੂਰੇ#ਹਰਿਚਰਣ ਸੇਵਕਿ ਸੇਵਿਆ,#ਹਾਰ ਡੋਰ ਸੀਗਾਰ ਸਭਿ ਰਸ#ਗੁਣ ਗਾਉ ਅਲਖ ਅਭੇਵਿਆ,#ਭਾਉ ਭਗਤਿ ਗੋਵਿੰਦ ਬਾਂਛਤ#ਜਮੁ ਨ ਸਾਕੈ ਜੋਹਿ ਜੀਉ,#ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ#ਤਹ ਨ ਪ੍ਰੇਮ ਬਿਛੋਹ ਜੀਉ.#ਸਿਸੀਅਰੁ ਰੁਤਿ ਮਨਿਭਾਵਤੀ#ਮਾਘੁ ਫਗਣੁ ਗੁਣਵੰਤ ਜੀਉ,#ਸਖੀ ਸਹੇਲੀ ਗਾਉ ਮੰਗਲੋ#ਗ੍ਰਿਹਿ ਆਏ ਹਰਿਕੰਤ ਜੀਉ,#ਗ੍ਰਿਹਿ ਲਾਲ ਆਏ ਮਨਿ ਧਿਆਏ#ਸੇਜ ਸੁੰਦਰਿ ਸੋਹੀਆ,#ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ#ਦੇਖਿ ਦਰਸਨ ਮੋਹੀਆ,#ਮਿਲੇ ਸੁਆਮੀ ਇਛ ਪੁੰਨੀ#ਮਨਿ ਜਪਿਆ ਨਿਰਮਲਮੰਤ ਜੀਉ,#ਬਿਨਵੰਤਿ ਨਾਨਕ ਨਿਤ ਕਰਹੁ ਰਲੀਆ#ਹਰਿ ਮਿਲੇ ਸ੍ਰੀਧਰਿ ਕੰਤ ਜੀਉ.#(ਰਾਮ ਰੁਤੀ ਮਃ ੫)


ਛੀ ਚਿੰਨ੍ਹ. ਗ੍ਰੰਥ ਦੇ ਛੀ ਅੰਗ-#(ੳ) ਉਪਕ੍ਰਮਉਪਸੰਹਾਰ. ਗ੍ਰੰਥ ਦੀ ਤਮਹੀਦ ਅਤੇ ਅੰਤ ਨੂੰ ਉਸੇ ਸਿੱਧਾਂਤ ਤੇ ਲਿਆਕੇ ਸਮਾਪਤੀ.#(ਅ) ਅਭ੍ਯਾਸ. ਵਾਰ ਵਾਰ ਪ੍ਰਸੰਗ ਦਾ ਵਿਚਾਰ.#(ੲ) ਅਪੂਰਵਤਾ. ਪ੍ਰਸੰਗ ਦਾ ਅਨੋਖਾਪਨ.#(ਸ) ਫਲ. ਨਤੀਜਾ. ਸਿੱਧਾਂਤ.#(ਹ) ਅਰਥਵਾਦ. ਗ੍ਰੰਥ ਵਿੱਚ ਰੁਚਿ ਪੈਦਾ ਕਰਨ ਦੇ ਵਾਕ.#(ਕ) ਉਪਪੱਤਿ. ਦਲੀਲ (ਯੁਕ੍ਤਿ). ਮੰਤ਼ਿਕ. ੨. ਵ੍ਯਾਕਰਣ ਅਨੁਸਾਰ ਤਿੰਨ ਅਜੰਤ (ਅਜ੍‌-ਅੰਤ) ਅਤੇ ਤਿੰਨ ਹਲੰਤ (ਹਲ੍‌-ਅੰਤ) ਪੁੱਲਿੰਗ, ਇਸਤ੍ਰੀ ਲਿੰਗ ਅਤੇ ਨਪੁੰਸਕ ਲਿੰਗ. ਜਿਵੇਂ- ਅਜੰਤ ਪੁਲਿੰਗ ਰਾਮ, ਅਜੰਤ ਇਸਤ੍ਰੀ ਲਿੰਗ ਰਮਾ, ਅਜੰਤ ਨਪੁੰਸਕ ਲਿੰਗ ਪਨ. ਹਲੰਤ ਪੁੱਲੰਗ ਰਾਜਨ੍‌, ਹਲੰਤ ਇਸਤ੍ਰੀ ਲਿੰਗ ਸ੍ਰਜ੍‌ (ਮਾਲਾ), ਹਲੰਤ ਨਪੁੰਸਕ ਲਿੰਗ ਸ਼੍ਰੇਯਸ੍‌ (ਕਲ੍ਯਾਣ).


ਦੇਖੋ, ਖਟਮੁਖ.


ਸੰ. षड्वर्ग ਸੰਗ੍ਯਾ- ਛੀਆਂ ਦਾ ਸਮੂਹ. ਛੀ ਦਾ ਇਕੱਠ। ੨. ਛੀ ਵਿਕਾਰ- ਕਾਮ, ਕ੍ਰੋਧ, ਲੋਭ, ਮੋਹ, ਮਦ, ਮਾਤਸਰ੍‍ਯ (ਹਸਦ- ਈਰਖਾ).