Meanings of Punjabi words starting from ਗ

ਸ਼ੀਹੇਂ ਦਾ ਭਾਈ, ਜੋ ਸਤਿਗੁਰੂ ਨਾਨਕਦੇਵ ਦਾ ਅਨੰਨ ਸਿੱਖ ਹੋਇਆ ਹੈ। ੨. ਦੇਖੋ, ਗਰਜਨ.


ਸੰ. गर्जन ਗਰ੍‍ਜਨ. ਸੰਗ੍ਯਾ- ਗੱਜਣਾ. ਜ਼ੋਰ ਦੀ ਆਵਾਜ਼ ਕਰਨੀ.


ਦੇਖੋ, ਗਜਨਵ.


ਰਾਜਾ, ਜੋ ਹਾਥੀ ਰਖਦਾ ਹੈ। ੨. ਉਹ ਜੰਗਲ, ਜਿਸ ਵਿੱਚ ਹਾਥੀ ਰਹਿੰਦੇ ਹਨ। ੩. ਭਿੰਨ ਦਰਜੀ. ਕਪੜੇ ਸਿਉਣ ਵਾਲਾ, ਜੋ ਮਿਣਨ ਲਈ ਗਜ ਰਖਦਾ ਹੈ। ੪. ਸਰੰਦਾ ਸਾਰੰਗੀ ਤਾਊਸ ਆਦਿ ਵਾਜੇ ਵਜਾਉਣ ਵਾਲਾ.


ਗਉੜੀ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਹੈ-#੧. ਗਜਨਵ ਗਜਦਸ ਗਜਇਕੀਸ ਪੁਰੀਆ ਏਕ ਤਨਾਈ,#੨. ਸਾਠ ਸੂਤ ਨਵਖੰਡ ਬਹਤਰਿ ਪਾਟੁ ਲਗੋ ਅਧਿਕਾਈ,#੩. ਗਈ ਬੁਨਾਵਨ ਮਾਹੋ. ਘਰ ਛੋਡਿਐ ਜਾਇ ਜੁਲਾਹੋ,#੪. ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ,#੫. ਜਉ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ,#੬. ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ?#੭. ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ.#੮. ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰੁ ਰਹੀ ਉਰਝਾਈ,#੯. ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ. (੫੪)#ਭਾਵ#੩. ਜਦ ਜੁਲਾਹਾ (ਲਿੰਗਸ਼ਰੀਰ ਦਾ ਅਭਿਮਾਨੀ ਜੀਵ) ਘਰ (ਦੇਹ) ਛੱਡਕੇ ਜਾ ਰਿਹਾ ਸੀ, ਤਦ ਮਾਹਰੂ (ਸੰਸਕਾਰਾਤਮਕ ਵ੍ਰਿੱਤਿ) ਤਾਣੀ ਤਣਵਾਉਣ ਲਈ ਪਹੁਚੀ ਅਰਥਾਤ- ਦੂਜਾ ਸ਼ਰੀਰ ਰਚਣ ਲਈ ਪ੍ਰਵ੍ਰਿੱਤ ਹੋਈ.#੧. ਨੌ ਗਜ (ਨੌ ਗੋਲਕ) ਦਸ ਰਾਜ (ਦਸ ਇੰਦ੍ਰਿਯ) ਇੱਕੀ ਗਜ (ਪੰਜ ਤਤ੍ਵ, ਪੰਜ ਵਿਸਯ, ਦਸ ਪ੍ਰਾਣ ਅਤੇ ਅੰਤਹਕਰਣ) ਇਹ ਪੂਰੀ ਚਾਲੀ ਗਜ ਦੀ ਤਾਣੀ ਤਣੀ.#੨. ਸੱਠ (ਨਾੜੀਆਂ) ਨੌ ਟੋਟੇ (ਸ਼ਰੀਰ ਦੇ ਨੌ ਪ੍ਰਧਾਨ ਜੋੜ) ਤਾਣੇ ਦਾ ਸੂਤ, ਬਹੱਤਰ (ਪ੍ਰਧਾਨ ਨਾੜੀਆਂ) ਪੇਟਾ ਲਾਇਆ.#੪. ਕੀ ਇਹ (ਸ਼ਰੀਰਰੂਪ) ਤਾਣੀ ਗਜਾਂ ਨਾਲ ਮਿਣੀ ਅਤੇ ਤੋਲੀ ਹੋਈ ਨਹੀਂ ਹੈ? ਇਸ ਦੀ ਢਾਈ ਸੇਰ ਪਾਣ (ਨਿਤ੍ਯ ਦੀ ਖ਼ੁਰਾਕ) ਹੈ.#੫. ਜੇ ਛੇਤੀ ਪਾਣ ਨਾ ਮਿਲੇ ਤਾਂ ਜੁਲਾਹਾ ਘਰ ਢਾਹ ਦੇਣ ਲਈ ਝਗੜਾ ਕਰਦਾ ਹੈ. ਭਾਵ- ਦੇਹ ਤ੍ਯਾਗਣ ਵਾਸਤੇ ਲਿੰਗਸ਼ਰੀਰ ਤਿਆਰ ਹੁੰਦਾ ਹੈ.#੬. ਹੇ ਮਾਲਕ ਤੋਂ ਉਲਟ ਜਾਣ ਵਾਲੀ! ਦਿਨੇ ਕਿਉਂ ਵੇਹਲੀ ਬੈਠੀ ਹੈਂ? ਇਹ ਵੇਲਾ ਫਿਰ ਕਦੋਂ ਮਿਲਣਾ ਹੈ?#੭. ਕੂੰਡਿਆਂ (ਪਦਾਰਥਾਂ) ਵਿੱਚ ਨਲੀਆਂ (ਵਾਸਨਾ) ਭਿੱਜੀਆਂ ਛੱਡਕੇ ਜੁਲਾਹਾ ਖਿਝਕੇ ਚਲਣ ਨੂੰ ਤਿਆਰ ਹੈ.#੮. ਖਾਲੀ ਨਲਕੀ (ਪ੍ਰਾਣਨਾੜੀ) ਵਿੱਚੋਂ ਤੰਤੁ (ਸ੍ਵਾਸ) ਨਹੀਂ ਨਿਕਲਦਾ, ਨਾ ਤਰੁ (ਪ੍ਰਾਣਗ੍ਰੰਥਿ) ਲਪੇਟੀ ਰਹੀ ਹੈ.#੯. ਹੇ ਬੇਚਾਰੀ ਮਾਹੋ! ਪਸਾਰ ਛੱਡਕੇ ਇੱਛਾ (ਈਹਾ) ਰਹਿਤ ਹੋਜਾ, ਕਬੀਰ ਤੈਨੂੰ ਸਮਝਾਕੇ ਆਖਦਾ ਹੈ.


ਉਹ ਬੰਦੂਕ (ਛੋਟੀ ਤੋਪ), ਜੋ ਹਾਥੀ ਪੁਰ ਰੱਖਕੇ ਚਲਾਈ ਜਾਵੇ। ੨. ਹਾਥੀਆਂ ਦ੍ਵਾਰਾ ਖਿੱਚੀ ਜਾਣ ਵਾਲੀ ਭਾਰੀ ਤੋਪ.


ਸੰਗ੍ਯਾ- ਸੰ. ਗਜੀ. ਹਥਣੀ। ੨. ਬਲੱਭਪੁਰ ਦਾ ਪੁਰਾਣਾ ਨਾਉਂ, ਕਿਉਂਕਿ ਇਸ ਨੂੰ ਗਜ ਰਾਜੇ ਨੇ ਵਸਾਇਆ ਸੀ। ੩. ਗਜਸੈਨਾ. ਹਾਥੀਆਂ ਦੀ ਫ਼ੌਜ. (ਸਨਾਮਾ) ੪. ਫ਼ਾ. [غزنی] ਗ਼ਜ਼ਨੀ. ਅਫ਼ਗਾਨਿਸਤਾਨ ਦੇ ਰਾਜ ਵਿੱਚ ਇਕ ਨਗਰ, ਜੋ ਮਹਮੂਦ ਦੀ ਰਾਜਧਾਨੀ ਸੀ. ਇਹ ਕਾਬੁਲ ਤੋਂ ੯੨ ਮੀਲ ਅਤੇ ਕੰਧਾਰ ਤੋਂ ੨੨੧ ਮੀਲ ਹੈ. ਬੁਲੰਦੀ ੭੨੭੯ ਫੁਟ ਹੈ.


ਐਰਾਵਤ ਹਾਥੀ ਦਾ ਸ੍ਵਾਮੀ, ਇੰਦ੍ਰ। ੨. ਰਾਜਾ, ਜੋ ਹਾਥੀ ਰੱਖਦਾ ਹੈ। ੩. ਸ਼ਿਰੋਮਣਿ ਹਾਥੀ.