ਸੰਗ੍ਯਾ- ਕ੍ਸ਼੍ਤ੍ਰਿਯ ਜਾਤਿ ਦੀ ਇਸਤ੍ਰੀ. ਛਤ੍ਰਾਨੀ. ਕ੍ਸ਼੍ਤ੍ਰਿਯਾ (ਣੀ). "ਕਿ ਛਤ੍ਰਾਣਵੀ ਹੈ." (ਦੱਤਾਵ)
ਬੁੰਦੇਲਖੰਡ ਵਿੱਚ ਪੰਨੇ ਦੇ ਪਾਸ ਇੱਕ ਨਗਰ, ਜਿਸ ਨੂੰ ਹੁਣ ਛਤ੍ਰਪੁਰ ਆਖਦੇ ਹਨ."ਛਾਛ ਕੈਸੀ ਛਤ੍ਰਾਨੇਰ." (ਅਕਾਲ)
ਸੰਗ੍ਯਾ- ਕ੍ਸ਼੍ਤ੍ਰਿਯਤ੍ਵ. ਛਤ੍ਰੀਪੁਣਾ.
ਵਿ- ਛਤ੍ਰ ਧਾਰਨ ਵਾਲੀ। ੨. ਸੰਗ੍ਯਾ- ਮਹਾਰਾਨੀ. "ਕਿ ਛਤ੍ਰਾਲਿਕਾ ਛੈ." (ਦੱਤਾਵ)
nan
ਦੇਖੋ, ਕ੍ਸ਼੍ਤ੍ਰਿਯ. "ਕਿ ਛਤ੍ਰੰ ਛਤ੍ਰੀ ਹੈ." (ਜਾਪੁ) ਕ੍ਸ਼੍ਤ੍ਰੀਆਂ ਦਾ ਛਤ੍ਰ ਹੈ. ਮਹਾਨ ਛਤ੍ਰੀ ਹੈ.
ਸੰ. ਸੰਗ੍ਯਾ- ਕ੍ਸ਼੍ਤ੍ਰਿਯ (ਛਤ੍ਰੀ) ਦੀ ਇਸਤ੍ਰੀ. ਕ੍ਸ਼੍ਤ੍ਰਿਯਾ (ਣੀ).
ਸੰ. ਕ੍ਸ਼੍ਤ੍ਰਿਯਵ੍ਰਿੱਤਿ. ਸੰਗ੍ਯਾ- ਛਤ੍ਰੀਧਰਮ ਅਨੁਸਾਰ ਉਪਜੀਵਿਕਾ. "ਛਤ੍ਰੀਬ੍ਰਿੱਤਿ ਅਨਨ੍ਯੋਪਾਸਕ ਤ੍ਯਾਗੀ ਹਠੀ ਸੂਰ ਭੁਵਨੇਸ਼੍ਵਰ" (ਸਲੋਹ)
ਸੰ. छद् ਧਾ- ਢਕਣਾ, ਆਛਾਦਨ ਕਰਨਾ, ਲੁਕੋਣਾ। ੨. ਸੰਗ੍ਯਾ- ਆਵਰਣ. ਪੜਦਾ। ੩. ਮਿਆਨ. ਨਯਾਮ. ਛਦਨ। ੪. ਪੰਛੀਆਂ ਦਾ ਪੰਖ (ਖੰਭ). ੫. ਪੱਤਾ. ਪਤ੍ਰ.
ਸੰ. छद्म ਸੰਗ੍ਯਾ- ਕਪਟ. ਛਲ। ੨. ਧੋਖਾ. "ਇਹਾਂ ਨ ਚਲੈ ਸਤ੍ਰੁ ਕੋ ਛਦਮ." (ਗੁਪ੍ਰਸੂ) ੩. ਲੁਕਾਉ. ਛਿਪਾਉ. "ਆਪਿ ਆਪੁ ਕੀਓ ਛਦਮ." (ਸਵੈਯੇ ਮਃ ੪. ਕੇ) ੪. ਬਹਾਨਾ. ਹ਼ੀਲਾ.
ਸੰਗ੍ਯਾ- ਛੈਦਾਮ. ਪੈਸੇ ਦਾ ਚੌਥਾ ਭਾਗ. ਚੌਵੀਹ ਦਾਮਾਂ ਦਾ ਇੱਕ ਪੈਸਾ ਹੁੰਦਾ ਹੈ.