Meanings of Punjabi words starting from ਝ

ਬੱਦਲਾਂ ਤੋਂ ਲਗਾਤਾਰ ਪਾਣੀ ਝਰਨ ਦਾ ਭਾਵ. ਦੇਖੋ, ਝੜੀ. "ਲਗੀ ਝਰੀ ਬਰਖਾ ਬਹੁ ਹੋਈ." (ਗੁਪ੍ਰਸੂ) ੨. ਸੰ. ਨਦੀ, ਜਿਸ ਵਿੱਚ ਚਸ਼ਮਿਆਂ ਤੋਂ ਝਰਕੇ ਪਾਣੀ ਆਉਂਦਾ ਹੈ.


ਸੰਗ੍ਯਾ- ਕੰਡੇ ਆਦਿ ਦੀ ਰਗੜ ਨਾਲ ਖਲੜੀ ਪੁਰ ਹੋਈ ਲੀਕ. "ਜਿਨ ਕੋ ਲਗੀ ਝਰੀਟ ਵਿਸੇਖੀ." (ਨਾਪ੍ਰ)


ਸੰਗ੍ਯਾ- ਹਵਾ ਅਤੇ ਰੌਸ਼ਨੀ ਵਾਸਤ਼ੇ ਮਕਾਨ ਵਿੱਚ ਬਣਾਇਆ ਛੋਟਾ ਛਿਦ੍ਰ. ਸੰ. ਗਵਾਕ੍ਸ਼੍‍.


ਡਿੰਗ. ਸੰਗ੍ਯਾ- ਲਾਟਾ. ਅਗਨਿ ਦੀ ਸ਼ਿਖਾ। ੨. ਲਿਸ਼ਕ. ਚਮਕ. ਰੌਸ਼ਨੀ. "ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ." (ਗਉੜੀ) ੩. ਸੰ. ਤਾਪ. ਦਾਹ। ੪. ਦੇਖੋ, ਝਲੁ.