Meanings of Punjabi words starting from ਥ

ਇੱਕ ਪਿੰਡ, ਜੋ ਜਿਲਾ ਤਸੀਲ ਅਮ੍ਰਿਤਸਰ ਵਿੱਚ ਹੈ. ਇੱਥੇ "ਚੁਬੱਚਾ ਸਾਹਿਬ" ਸ਼੍ਰੀ ਗੁਰੂ ਅਰਜਨਦੇਵ ਜੀ ਦਾ ਗੁਰਦ੍ਵਾਰਾ ਹੈ.


ਹੋਇਆ ਭਇਆ. "ਪਛਾਣੂ ਵਿਰਲੋ ਥਿਓ." (ਵਾਰ ਗਊ ੨. ਮਃ ੫) ਦੇਖੋ, ਥਿਅਣੁ.


ਸਿੰਧੀ. ਕ੍ਰਿ- ਹੋਣਾ. "ਸਚਾ ਸੋ ਥਿਅਈ." (ਵਾਰ ਰਾਮ ੨. ਮਃ ੫)


ਕ੍ਰਿ- ਹੱਥ ਆਉਣਾ. ਲੱਭਣਾ. ਮਿਲਣਾ. ਪ੍ਰਾਪਤ ਹੋਣਾ.


ਹੋਏ. ਭਏ. ਦੇਖੋ, ਥਿਅਣੁ.


ਸੰ. ਸ੍‍ਥਗਨ. ਆਛਾਦਨ. ਢਕਣਾ। ੨. ਟਾਕੀ. ਪਾਟੇਹੋਏ ਥਾਂ ਨੂੰ ਢਕਲੈਣ ਵਾਲੀ ਲੀਰ. "ਤਾਗਾ ਕਰਿਕੈ ਲਾਈ ਥਿਗਲੀ." (ਰਾਮ ਮਃ ੫)