Meanings of Punjabi words starting from ਯ

ਸੰ. ਜਾਂਦਾ (ਗਮਨ ਕਰਦਾ) ਹੈ.


ਸੰ. ਉਹ ਜਾਵੇ। ੨. ਸੰਗ੍ਯਾ- ਰਾਹੀ. ਮੁਸਾਫਿਰ। ੩. ਰਾਖਸ। ੪. ਕਾਲ। ੫. ਪੌਣ. ਹਵਾ। ੬. ਹਿੰਸਾ। ੭. ਅਸਤ੍ਰ.


ਸੰ. ਸੰਗ੍ਯਾ- ਰਾਖਸ। ੨. ਜਾਦੂਗਰ. ਦੇਖੋ, ਜਾਤੁਧਾਨ.


ਕ੍ਰਿ. ਵਿ- ਇਸ ਵਾਸਤੇ. ਇਸ ਲਈ. "ਚੰਚਲ ਤ੍ਰਿਸ਼ਨਾ ਸੰਗਿ ਬਸਤੁ ਹੈ, ਯਾਤੇ ਬਿਰੁ ਨ ਰਹਾਈ." (ਗਉ ਮਃ ੯)


ਸੰ. ਭਾਈ ਦੀ ਇਸ੍ਵੀ ਨੇ, ਅਥਵਾ ਭਾਈ ਦੀ ਇਸ੍ਵੀ ਕਰਕੇ। ੨. ਸੰਗ੍ਯਾ- ਜਿੱਤਣ ਦੀ ਇੱਛਾ ਕਰਕੇ ਧਾਵਾ ਕਰਨਾ। ੩. ਸਫਰ ਕਰਨ ਦੀ ਕ੍ਰਿਯਾ. ਦੇਖੋ, ਯਾ ਧਾ.


ਸੰ. यात्रिन्. ਵਿ- ਸਫਰ ਕਰਨ ਵਾਲਾ। ੨. ਸੰਗ੍ਯਾ- ਮੁਸਾਫਿਰ। ੩. ਜਿੱਤਣ ਦੀ ਇੱਛਾ ਨਾਲ ਧਾਵਾ ਕਰਨ ਵਾਲਾ। ੪. ਤੀਰਥਯਾਤ੍ਰੀ ਦੇਖੋ, ਯਾ- ਧਾ.


ਫ਼ਾ. [یاد] ਸੰਗ੍ਯਾ- ਸਮਰਣ. ਸਿਮਰਣ. ਚੇਤਾ। ੨. ਵਿ- ਕੰਠਾਗ੍ਰ. ਹ਼ਿਫਜ਼.