Meanings of Punjabi words starting from ਲ

ਲ ਅੱਖਰ ਦਾ ਉੱਚਾਰਣ. ਲੱਲਾ। ੨. ਲੱਲਾ ਅੱਖਰ। ੩. ਵ੍ਯਾਕਰਣ ਅਨੁਸਾਰ ਕ੍ਰਿਯਾ ਦੀ ਹਾਲਤ ਅਤੇ ਸਮਾਂ, ਜਿਸ ਤੋਂ ਜਾਣਿਆ ਜਾਵੇ ਉਹ ਲਕਾਰ ਹੈ. ਅੰ. Mood ਅਤੇ Tense ਲਕਾਰ ਨਾਉਂ ਪੈਣ ਦਾ ਕਾਰਣ ਇਹ ਹੈ ਕਿ ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਦਸ ਸ਼ਬਦ (लङ्, लिङ्, लुङ्, लट्, लिट्, लुट्, लेट्, लोट्, लृङ्, लृट्. ) ਮੰਨੇ ਹਨ, ਜਿਨ੍ਹਾਂ ਤੋਂ ਕ੍ਰਿਯਾ ਦੀ ਹਾਲਤ ਅਤੇ ਸਮੇਂ ਦਾ ਬੋਧ ਹੁੰਦਾ ਹੈ, ਪਰ ਪੰਜਾਬੀ ਵਿੱਚ ਬਹੁਤ ਕਰਕੇ ਪੰਜ ਲਕਾਰ ਹੀ ਵਰਤੇ ਜਾਂਦੇ ਹਨ-#(ੳ) ਸ੍ਵਾਰਥ ਲਕਾਰ (Indicative Mood) ਯਥਾ- ਮੈਂ ਲਿਖਦਾ ਹਾਂ, ਗ੍ਰੰਥੀ ਪਾਠ ਕਰਦਾ ਹੈ, ਉਹ ਜਾਂਦੇ ਹਨ ਆਦਿ.#(ਅ) ਅਨੁਮਤ੍ਯਰਥ ਲਕਾਰ (Imperative Mood) ਯਥਾ- ਮੈਂ ਹੋਵਾਂ, ਤੂੰ ਜਾਵੇਂ, ਉਹ ਹੋਣ, ਪੂਜਾ ਪਾਠ ਕਰੋ.#(ੲ) ਆਸ਼ੰਸਾਰਥ ਲਕਾਰ (Subjunctive Mood) ਯਥਾ- ਜੇ ਤੁਸੀਂ ਮੈਨੂੰ ਸੰਥਾ ਪੜ੍ਹਾ ਦੇਓਂ, ਤਾਂ ਮੈਂ ਆਪ ਦਾ ਉਪਕਾਰ ਮੰਨਾ. ਜੇ ਮੈਂ ਹੁੰਦਾ, ਜੇ ਤੁਸੀਂ ਹੁੰਦੇ ਆਦਿ.#(ਸ) ਸੰਦਿਗਧਾਰਥ ਲਕਾਰ (Doubt- expressing Mood) ਯਥਾ- ਸ਼ਾਯਦ ਉਹ ਹੁਣ ਤੋੜੀ ਘਰ ਆਗਿਆ ਹੋਊ. ਮੈਂ ਹੁੰਦਾ, ਉਹ ਹੁੰਦੇ ਆਦਿ.#(ਹ) ਸੰਭਾਵਨਾਰਥ ਲਕਾਰ (Probability ex- ressing Mood) ਯਥਾ- ਤੁਹਾਨੂੰ ਗੁਰੂ ਦਾ ਹੁਕਮ ਦਿਲੋਂ ਮੰਨਣਾ ਲੋੜੀਏ, ਜਿਸ ਤੋਂ ਸਰਵ ਸੁਖ ਹੋਵੇ. ਗੁਰੂ ਦੀ ਆਗ੍ਯਾ ਤੋਂ ਵਿਰੁੱਧ ਕੰਮ ਕਰਨ ਤੋਂ ਉਪਦ੍ਰਵ ਹੋ ਸਕਦਾ ਹੈ. ਆਦਿ.


ਲੱਕੀਂ. ਲੱਕਾਂ (ਕਮਰਾਂ) ਨਾਲ. "ਲਕੀ ਕਾਸੇ ਹਥੀ ਫੁੰਮਣ." (ਮਃ ੧. ਵਾਰ ਮਾਝ)


ਸੰਗ੍ਯਾ- ਰੇਖਾ. ਲੀਕ। ੨. ਪੰਕਤਿ. ਸਤਰ.


ਬਿਨਾ ਸੋਚੇ ਸਮਝੇ ਅੱਖਾਂ ਮੀਚ ਕੇ ਪੁਰਾਣੀ ਲਕੀਰ (ਸੜਕ) ਤੇ ਤੁਰਨ ਵਾਲਾ.


ਦੇਖੋ, ਲਕ ੧


ਸੰ. ਲਕੁਟ ਅਤੇ ਲਗੁਡ. ਸੰਗ੍ਯਾ- ਲੱਠ. ਸੋਟਾ ਸੋਟੀ. "ਕੇਤਨ ਮੁਕਟ ਲਕੁਟ ਲੈ ਤੋਰੇ." (ਪਾਰਸਾਵ) "ਮੈ ਅੰਧੁਲੇ ਹਰਿਨਾਮੁ ਲਕੁਟੀ ਟੋਹਣੀ." (ਸੂਹੀ ਅਃ ਮਃ ੧)