ਨਾਲ ਪੈਦਾ ਹੋਇਆ.
ਦੇਖੋ, ਸਾਹਜਾਦਾ.
nan
ਕ੍ਰਿ. ਵਿ- ਗ੍ਯਾਨ ਕਰਕੇ। ੨. ਸ੍ਵਾਭਾਵਿਕ। ੩. . ਕੁਦਰਤੀ ਤੌਰ ਪੁਰ। ੪. ਸਹਜ (ਬ੍ਰਹਮ) ਵਿੱਚ. "ਲਾਗੈ ਸਹਜਿ ਧਿਆਨੁ." (ਜਪੁ) ੪. ਸੁਸ਼ੀਲਤਾ (ਸਾਦਾਚਾਰ) ਦਾ. "ਸਹਜਿ ਸੀਗਾਰ ਕਾਮਣਿ ਕਰਿ ਆਵੈ." (ਸੂਹੀ ਅਃ ਮਃ ੧) ੫. ਸ਼ਨੇ ਸ਼ਨੇ. ਹੌਲੀ ਹੌਲੀ. "ਸਹਜਿ ਪਕੈ ਸੋ ਮੀਠਾ." (ਤੁਖਾ ਬਾਰਹਮਾਹਾ) ੬. ਧੀਰਜ ਅਤੇ ਸ਼ਾਂਤਿ ਨਾਲ. "ਸਹਜਿ ਸਹਜਿ ਗੁਣ ਰਮੈ ਕਬੀਰਾ." (ਗਉ ਕਬੀਰ) "ਬਾਬੀਹਾ ਤੂੰ ਸਹਿਜ ਬੋਲ." (ਸਵਾ ਮਃ ੩)
ਸੰਗ੍ਯਾ- ਸਹਜਧਾਰੀ ਸਿੱਖ. "ਤ੍ਰੈ ਪ੍ਰਕਾਰ ਮਮ ਸਿੱਖ ਹੈਂ ਸਹਜੀ ਚਰਨੀ ਖੰਡ." (ਰਤਨਮਾਲ) ਸਹਜਧਾਰੀ, ਚਰਨਪਾਹੁਲੀ ਅਤੇ ਖੰਡਾ ਅਮ੍ਰਿਤਧਾਰੀ. ਦੇਖੋ, ਸਹਜਧਾਰੀ.
ਸੰ. सहज ਵਿ- ਸਾਥ ਪੈਦਾ ਹੋਣ ਵਾਲਾ. ਜੋ ਨਾਲ ਜੰਮੇ। ੨. ਸੰਗ੍ਯਾ- ਸਾਥ ਪੈਦਾ ਹੋਣ ਵਾਲਾ (ਜੌੜਾ ਜੰਮਿਆ) ਭਾਈ। ੩. ਸ੍ਵਭਾਵ. ਖ਼ੋ. ਆਦਤ. ਫ਼ਿਤਰਤ. ਅਸਲ ਪ੍ਰਕ੍ਰਿਤਿ. "ਅੰਮ੍ਰਿਤੁ ਲੈ ਲੈ ਨੀਮ ਸਿੰਚਾਈ। ਕਹਿਤ ਕਬੀਰ ਉਆ ਕੋ ਸਹਜੁ ਨ ਜਾਈ।।" (ਆਸਾ) ੪. ਵਿਚਾਰ. ਵਿਵੇਕ. "ਸਹਜੇ ਗਾਵਿਆ ਥਾਇ ਪਵੈ." (ਸ੍ਰੀ ਅਃ ਮਃ ੩) ੫. ਗ੍ਯਾਨ. "ਕਰਮੀ ਸਹਜ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ." (ਅਨੰਦੁ) "ਗੁਰੁ ਬਿਨ ਸਹਜ ਨ ਊਪਜੈ ਭਾਈ, ਪੂਛਹੁ ਗਿਆਨੀਆ ਜਾਇ." (ਸੋਰ ਅਃ ਮਃ ੩) ੬. ਆਨੰਦ. ਸ਼ੋਕ ਦਾ ਅਭਾਵ. "ਚਉਥੈ ਪਦ ਮਹਿ ਸਹਜ ਹੈ ਗੁਰਮੁਖਿ ਪਲੈ ਪਾਇ." (ਸ੍ਰੀ ਅਃ ਮਃ ੩) ੭. ਸੁਸ਼ੀਲ. ਪਤਿਵ੍ਰਤ। ੮. ਪਾਰਬ੍ਰਹਮ. ਕਰਤਾਰ. "ਸਹਜ ਸਾਲਾਹੀ ਸਦਾ ਸਦਾ." (ਸ੍ਰੀ ਅਃ ਮਃ ੩) ੯. ਸਨਮਾਨ. ਆਦਰ। ੧੦. ਕ੍ਰਿ. ਵਿ- ਨਿਰਯਤਨ. "ਸਤਿਗੁਰੁ ਤ ਪਾਇਆ ਸਹਜ ਸੇਤੀ." (ਅਨੰਦੁ) ੧੧. ਸ੍ਵਾਭਾਵਿਕ. "ਜੋ ਕਿਛੁ ਹੋਇ ਸੁ ਸਹਜੇ ਹੋਇ." (ਵਾਰ ਬਿਲਾ ਮਃ ੩) "ਸਹਜੇ ਜਾਗੈ ਸਹੇਜੇ ਸੋਵੈ." (ਵਾਰ ਸੋਰ ਮਃ ੩) ੧੨. ਆਸਾਨੀ ਨਾਲ. "ਮੁਕਤਿ ਦੁਆਰਾ ਮੋਕਲਾ ਸਹਿਜੇ ਆਵਉ ਜਾਉ." (ਸ. ਕਬੀਰ) ੧੩. ਸਿੰਧੀ. ਸੰਗ੍ਯਾ- ਘੋਟੀ ਹੋਈ ਭੰਗ.; ਦੇਖੋ, ਸਹਜ.
ਕ੍ਰਿ. ਵਿ- ਸ੍ਵਾਭਾਵਿਕ. "ਸਹਜੇ ਆਸਣੁ ਅਸਥਿਰੁ ਭਇਆ." (ਗਉ ਅਃ ਮਃ ੫) ੨. ਸਨੇ ਸਨੇ. ਧੀਰਜ ਨਾਲ.
nan
ਦੇਖੋ, ਸਹਨ ਅਤੇ ਸਹਨਸੀਲ. "ਸਹਣਸੀਲ ਸੰਤੰ." (ਸਹਸ ਮਃ ੫)
ਕ੍ਰਿ. - ਸਹਾਰਨਾ. ਬਰਦਾਸ਼੍ਤ ਕਰਨਾ. ਦੇਖੋ, ਸਹ ੧੧.
nan
ਸੰ. सहत्व ਸਹਤ੍ਵ. ਸੰਗ੍ਯਾ- ਨਾਲ ਹੋਣ ਦਾ ਭਾਵ. ਸੰਬੰਧ. ਤਾੱਲੁਕ. ਸਾਥਪਨ। ੨. ਬਰਦਾਸ਼੍ਤ. ਸਹਾਰਣ ਦੀ ਕ੍ਰਿਯਾ. ਦੇਖੋ, ਸਹ ੧੧.