Meanings of Punjabi words starting from ਕ

ਸੰ. ਸੰਗ੍ਯਾ- ਬੁਰਕੀ. ਗ੍ਰਾਸ. "ਭਰ੍ਯੋ ਕਵਲ ਕਰ ਆਨਨ ਪਾਯੋ." (ਗੁਪ੍ਰਸੂ) ੨. ਕਮਲ. "ਗੁਰ ਕੇ ਚਰਨ ਕਵਲ ਰਿਦ ਧਾਰੇ." (ਸੋਰ ਮਃ ੫) "ਕਵਲ ਖਿਰੇ ਮੁਖ ਕਵਲ ਸੁਧਾਰੇ." (ਗੁਪ੍ਰਸੂ) ਕਮਲ ਸਮਾਨ ਖਿੜੇ ਮੂੰਹ ਵਿੱਚ ਗ੍ਰਾਸ ਪਾਏ.


ਦੇਖੋ, ਕਮਲਨਯਨ. "ਕਵਲਨੈਨ ਮਧੁਰਬੈਨ." (ਸਵੈਯੇ ਮਃ ੪. ਕੇ)


ਦੇਖੋ. ਕਮਲ ਪ੍ਰਗਾਸ "ਕਵਲ ਪਰਗਾਸ ਭਏ ਸਾਧ ਸੰਗੇ." (ਗੂਜ ਮਃ ੫)


ਦੇਖੋ, ਕੁਵਲਯ.


ਲਕ੍ਸ਼੍‍ਮੀ. ਦੇਖੋ, ਕਮਲਾ. "ਕਵਲਾ ਚਰਨ ਸਰਨ ਹੈ ਜਾਂਕੇ." (ਗਉ ਕਬੀਰ)


ਕੈਲਾਸ ਪਹਾੜ. ਦੇਖੋ, ਕਬਿਲਾਸ. "ਕਵਲਾਸ ਮੈ ਧ੍ਯਾਨ ਛੁਟ੍ਯੋ ਹਰ ਕਾ." (ਚੰਡੀ ੧) ੨. ਦੇਖੋ, ਕੁਵਲਯਾਸ਼੍ਵ.


ਬ੍ਰਹਮਾ. ਦੇਖੋ, ਕਮਲਾਸਨ.


ਕੈਲਾਸਪਤਿ ਸ਼ਿਵ. ਦੇਖੋ, ਪਦਮ ਕਵਲਾਸਪਤਿ.


ਕਮਲ ਦਾ ਆਸ਼੍ਰਯ ਵਿਸਨੁ, ਜਿਸ ਦੀ ਨਾਭਿ ਵਿੱਚੋਂ ਕਮਲ ਉਪਜਿਆ ਹੈ. "ਮਨ ਮੈ ਕਵਾਲਸ੍ਰੀ ਜੋ ਗ੍ਯਾਨਾ." (ਅਰਹੰਤਾਵ)